Home ਕਾਰੋਬਾਰ ਟੋਰਾਂਟੋ ’ਚ 10 ਲੱਖ ਡਾਲਰ ਦੀਆਂ ਚੋਰੀ ਦੀਆਂ ਗੱਡੀਆਂ ਬਰਾਮਦ

ਟੋਰਾਂਟੋ ’ਚ 10 ਲੱਖ ਡਾਲਰ ਦੀਆਂ ਚੋਰੀ ਦੀਆਂ ਗੱਡੀਆਂ ਬਰਾਮਦ

0


ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਟੋਰਾਂਟੋ, 2 ਮਈ (ਹਮਦਰਦ ਨਿਊਜ਼ ਸਰਵਿਸ) :
ਬੀਤੇ ਦਿਨੀਂ ਵੱਡੇ ਪ੍ਰੋਜੈਕਟ ਤਹਿਤ 47 ਪੰਜਾਬੀਆਂ ਸਣੇ 119 ਲੋਕਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕਰਨ ਵਾਲੀ ਟੋਰਾਂਟੋ ਪੁਲਿਸ ਨੇ ਅੱਜ ਫਿਰ 10 ਲੱਖ ਡਾਲਰ ਦੀਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪਿਛਲੇ ਹਫਤੇ ਇੱਕ ਸਰਚ ਵਾਰੰਟ ਉੱਤੇ ਕਾਰਵਾਈ ਕਰਦਿਆਂ ਟੋਰਾਂਟੋ ਪੁਲਿਸ ਨੂੰ ਇੱਕ ਮਿਲੀਅਨ ਡਾਲਰ ਮੁੱਲ ਦੀਆਂ ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ। ਦਰਹਾਮ ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਰਾਤੀਂ 11:45 ਉੱਤੇ ਪੁਲਿਸ ਨੂੰ ਲੈਕਸਸ ਚੋਰੀ ਹੋਣ ਦੀਆਂ ਰਿਪੋਰਟਾਂ ਮਿਲੀਆਂ।