ਨਵੇਂ ਸਰਵੇਖਣ ’ਚ ਵੀ ਮਿਲਿਆ ਚੰਗਾ ਸਮਰਥਨ
ਟੋਰਾਂਟੋ, 22 ਮਈ (ਹਮਦਰਦ ਨਿਊਜ਼ ਸਰਵਿਸ) : ਜੌਨੀ ਟੋਰੀ ਮਗਰੋਂ ਉਨਟਾਰੀਓ ਦੇ ਸ਼ਹਿਰ ਟੋਰਾਂਟੋ ਨੂੰ ਜਲਦ ਹੀ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਸ ਅਹੁਦੇ ਦੀ ਦੌੜ ਵਿੱਚ ਭਾਰਤੀਆਂ ਸਣੇ ਕਈ ਉਮੀਦਵਾਰ ਸ਼ਾਮਲ ਨੇ। ਪਹਿਲਾਂ ਕਰਵਾਏ ਗਏ ਸਰਵੇਖਣ ਵਿੱਚ ਵੀ ਓਲੀਵੀਆ ਚਾਓ ਅੱਗੇ ਸੀ ਤੇ ਹੁਣ ਨਵੇਂ ਸਰਵੇਖਣ ਵਿੱਚ ਵੀ ਚਾਓ ਹੀ ਅੱਗੇ ਚੱਲ ਰਹੀ ਹੈ।
ਹੋਰਨਾਂ ਉਮੀਦਵਾਰਾਂ ਨਾਲੋਂ ਅਜੇ ਵੀ ਚਾਓ ਨੂੰ ਕਾਫੀ ਜ਼ਿਆਦਾ ਵੋਟਰਾਂ ਦਾ ਸਮਰਥਨ ਹਾਸਲ ਹੋ ਰਿਹਾ ਹੈ। ਲਾਇਜ਼ਨ ਸਟਰੈਟੇਜੀਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਕਿ ਚਾਓ ਨੂੰ ਇਸ ਸਮੇਂ ਤੈਅਸ਼ੁਦਾ ਵੋਟਰਾਂ ਦਾ 29 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਚਾਓ ਸਾਰੇ ਇਲਾਕਿਆਂ ਵਿੱਚ ਹੀ ਅੱਗੇ ਚੱਲ ਰਹੀ ਹੈ। ਮੇਨਸਟਰੀਟ ਰਿਸਰਚ ਤੇ ਫੋਰਮ ਰਿਸਰਚ ਵੱਲੋਂ ਵੀ ਜਿਹੜੇ ਸਰਵੇਖਣ ਕਰਵਾਏ ਗਏ। ਉਨ੍ਹਾਂ ਦੇ ਵੀ ਨਤੀਜੇ ਇਸ ਨਾਲ ਮੇਲ ਖਾਂਦੇ ਹਨ।