ਚੋਣ ਮੈਦਾਨ ’ਚ ਉੱਤਰੇ 102 ਉਮੀਦਵਾਰ
15 ਮਈ ਨੂੰ ਜਾਰੀ ਹੋਵੇਗੀ ਉਮੀਦਵਾਰਾਂ ਦੀ ਫਾਈਨਲ ਸੂਚੀ
ਟੋਰਾਂਟੋ, 13 ਮਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਅਗਲੇ ਮਹੀਨੇ 26 ਜੂਨ ਨੂੰ ਹੋਣ ਜਾ ਰਹੀ ਟੋਰਾਂਟੋ ਦੇ ਮੇਅਰ ਦੀ ਚੋਣ ਲਈ ਕੁੱਲ 102 ਉਮੀਦਵਾਰ ਮੈਦਾਨ ਵਿੱਚ ਉਤਰ ਚੁੱਕੇ ਨੇ। ਅੱਜ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਸਾਰੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਉਮੀਦਵਾਰਾਂ ਦੀ ਫਾਈਨਲ ਸੂਚੀ 15 ਮਈ ਨੂੰ ਜਾਰੀ ਕੀਤੀ ਜਾਵੇਗੀ।