
ਲੱਦੇ ਹੋਏ ਟਰੱਕ ਦੇ ਸਾਹਮਣੇ ਅਚਾਨਕ ਆ ਗਈ ਕਾਰ
ਟੋਰਾਂਟੋ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਦਾ ਅਮਨ ਕੁਮਾਰ ਖੁਦ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਪਿਛਲੇ ਹਫ਼ਤੇ ਹਾਈਵੇਅ 401 ’ਤੇ ਵਾਪਰੇ ਖ਼ਤਰਨਾਕ ਹਾਦਸੇ ਵਿਚ ਵਾਲ-ਵਾਲ ਬਚ ਗਿਆ। ਉਹ ਹਾਦਸਾ ਅਮਨ ਕੁਮਾਰ ਦੇ ਡੈਸ਼ਕੈਮ ਵਿਚ ਰਿਕਾਰਡ ਹੋ ਗਿਆ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਡਰਾਈਵਰ ਚੋਰੀ ਕੀਤੀ ਗੱਡੀ ਨੂੰ ਅਚਾਨਕ ਟਰੱਕ ਸਾਹਮਣੇ ਲਿਆ ਖੜ੍ਹੀ ਕਰਦਾ ਹੈ।