ਟੋਰਾਂਟੋ, 3 ਮਈ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਦੇ ਦੋ ਅਫਸਰਾਂ ਵਿਰੁੱਧ ਸ਼ਰਾਬ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਪਿਛਲੇ ਮਹੀਨੇ ਇਕ ਸ਼ਖਸ ਦੀ ਗ੍ਰਿਫ਼ਤਾਰੀ ਦੌਰਾਨ ਉਸ ਕੋਲੋਂ ਬਰਾਮਦ ਕੀਤੀਆਂ ਦੋ ਬੋਤਲਾਂ ਥਾਣੇ ਵਿਚ ਜਮ੍ਹਾਂ ਨਹੀਂ ਹੋਈਆਂ। ਟੋਰਾਂਟੋ ਪੁਲਿਸ ਦੀ 51 ਡਵੀਜ਼ਨ ਦੇ ਦੋ ਅਫ਼ਸਰਾਂ ਵੱਲੋਂ ਬੀਤੀ 12 ਅਪ੍ਰੈਲ ਨੂੰ ਕਈ ਵਾਰੰਟਾਂ ਅਧੀਨ ਲੋੜੀਂਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਦੋ ਬੋਤਲਾਂ ਚੋਰੀ ਕੀਤੀ ਸ਼ਰਾਬ ਬਰਾਮਦ ਕੀਤੀ।