Home ਤਾਜ਼ਾ ਖਬਰਾਂ ਟੋਰਾਂਟੋ ਪੁਲਿਸ ਨੇ ਕਤਲ ਕੇਸ ਦੇ ਭਗੌੜੇ ’ਤੇ ਰੱਖਿਆ ਵੱਡਾ ਇਨਾਮ

ਟੋਰਾਂਟੋ ਪੁਲਿਸ ਨੇ ਕਤਲ ਕੇਸ ਦੇ ਭਗੌੜੇ ’ਤੇ ਰੱਖਿਆ ਵੱਡਾ ਇਨਾਮ

0

ਸੂਚਨਾ ਦੇਣ ਵਾਲੇ ਨੂੰ ਮਿਲਣਗੇ 50 ਹਜ਼ਾਰ ਡਾਲਰ

ਟੋਰਾਂਟੋ, 15 ਮਾਰਚ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਪੁਲਿਸ ਨੇ ਕਤਲ ਕੇਸ ਵਿੱਚ ਭਗੌੜੇ ਵਿਅਕਤੀ ’ਤੇ 50 ਹਜ਼ਾਰ ਡਾਲਰ ਦਾ ਇਨਾਮ ਰੱਖ ਦਿੱਤਾ। ਪੁਲਿਸ ਨੇ ਲੋਕਾਂ ਕੋਲੋਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ 30 ਸਾਲ ਦੇ ਕਿਆਰਸ਼ ਪਜ਼ਹਮ ਬਾਰੇ ਸੂਚਨਾ ਦੇਵੇਗਾ, ਉਸ ਨੂੰ ਇਨਾਮੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਟੋਰਾਂਟੋ ਪੁਲਿਸ ਨੇ ‘ਬੋਲੋ ਪ੍ਰੋਗਰਾਮ’ ਤਹਿਤ ਇਸ ਇਨਾਮੀ ਰਾਸ਼ੀ ਦਾ ਐਲਾਨ ਕੀਤਾ, ਜੋ ਕਿ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਨੂੰ ਫੜਨ ਲਈ ਕੈਨੇਡੀਅਨ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਚਲਾਇਆ ਗਿਆ ਸੀ।