ਟ੍ਰੈਫ਼ਿਕ ਨਿਯਮ ਤੋੜਨ ‘ਤੇ ਹੁਣ ਰੱਦ ਨਹੀਂ ਹੋਵੇਗਾ ਡਰਾਈਵਿੰਗ ਲਾਇਸੈਂਸ

ਨਵੀਂ ਦਿੱਲੀ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਛੇਤੀ ਹੀ ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਤੋਂ ਵਾਲੇ ਵਾਹਨ ਚਾਲਕਾਂ ਦਾ ਲਾਈਸੈਂਸ ਰੱਦ ਨਹੀਂ ਹੋਵੇਗਾ। ਮਤਲਬ ਟ੍ਰੈਫ਼ਿਕ ਪੁਲਿਸ ਡਰਾਈਵਿੰਗ ਲਾਈਸੈਂਸ ਨੂੰ ਇਨਬਾਊਂਡ ਨਹੀਂ ਕਰ ਸਕੇਗੀ। ਭਵਿੱਖ ‘ਚ ਸਿਰਫ਼ ਟ੍ਰੈਫ਼ਿਕ ਨਿਯਮਾਂ ਅਨੁਸਾਰ ਜੁਰਮਾਨਾ ਲਗਾਇਆ ਜਾਵੇਗਾ। ਸੜਕ ਆਵਾਜਾਈ ਮੰਤਰਾਲਾ ਟ੍ਰੈਫ਼ਿਕ ਨਿਯਮਾਂ ‘ਚ ਸੋਧ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਡਰਾਈਵਰਾਂ ਨੂੰ ਰਾਹਤ ਮਿਲੇਗੀ। ਸੜਕ ਆਵਾਜਾਈ ਮੰਤਰਾਲਾ ਡਰਾਈਵਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਅਜਿਹੀ ਯੋਜਨਾ ਬਣਾ ਰਿਹਾ ਹੈ।

Video Ad

ਹੁਣ ਤਕ ਸੋਧਿਆ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫ਼ਿਕ ਦੇ ਕੁਝ ਨਿਯਮਾਂ ਨੂੰ ਤੋੜਨ ‘ਤੇ ਜੁਰਮਾਨੇ ਤੋਂ ਇਲਾਵਾ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਨੂੰ ਇਨਬਾਊਂਡ ਕਰਨ ਦਾ ਨਿਯਮ ਹੈ। ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਟ੍ਰੈਫ਼ਿਕ ਨਿਯਮਾਂ ਨੂੰ ਤੋੜਿਆ ਹੈ ਤਾਂ ਟ੍ਰੈਫ਼ਿਕ ਪੁਲਿਸ ਤੁਹਾਡੇ ਲਾਇਸੈਂਸ ਨੂੰ ਜ਼ਬਤ ਕਰ ਲੈਂਦੀ ਸੀ ਤੇ ਇਸ ਨੂੰ ਸਬੰਧਤ ਟ੍ਰੈਫ਼ਿਕ ਦਫ਼ਤਰ ‘ਚ ਜਮਾਂ ਕਰਵਾ ਦਿੰਦੀ ਸੀ। ਤਿੰਨ ਮਹੀਨੇ ਬਾਅਦ ਤੁਹਾਨੂੰ ਲਾਇਸੈਂਸ ਵਾਪਸ ਦਿੱਤਾ ਜਾਂਦਾ ਹੈ।

ਤਿੰਨ ਮਹੀਨੇ ਤਕ ਲਾਇਸੈਂਸ ਜ਼ਬਤ ਹੋਣ ‘ਤੇ ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਡਰਾਈਵਰਾਂ ਨੂੰ ਹੁੰਦੀ ਸੀ, ਜੋ ਕਿਸੇ ਹੋਰ ਸੂਬੇ ‘ਚ ਜਾ ਕੇ ਗਲਤੀ ਨਾਲ ਟ੍ਰੈਫ਼ਿਕ ਨਿਯਮ ਤੋੜਦੇ ਹਨ। ਇਸ ਕੇਸ ‘ਚ ਪੁਲਿਸ ਜੁਰਮਾਨੇ ਦੇ ਨਾਲ ਡਰਾਈਵਰ ਦਾ ਲਾਇਸੈਂਸ ਉਸੇ ਸੂਬੇ ਜਾਂ ਫਿਰ ਉਸੇ ਸ਼ਹਿਰ ‘ਚ ਇਨਬਾਊਂਡ ਕਰ ਲੈਂਦੀ ਹੈ ਜਿਸ ਤੋਂ ਬਾਅਦ ਡਰਾਇਵਰ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਤਿੰਨ ਮਹੀਨੇ ਬਾਅਦ ਉਸੇ ਸ਼ਹਿਰ ‘ਚ ਲਾਇਸੈਂਸ ਲੈਣ ਲਈ ਵਾਪਸ ਜਾਣਾ ਪੈਂਦਾ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਡਰਾਈਵਰਾਂ ਨੂੰ ਜ਼ਰੂਰ ਰਾਹਤ ਮਿਲੇਗੀ।

ਇਸ ਸਬੰਧ ‘ਚ ਬੱਸ ਅਤੇ ਕਾਰ ਆਪ੍ਰੇਟਰਜ਼ ਕੰਫ਼ੈਡਰੇਸ਼ਨ ਆਫ਼ ਇੰਡੀਆ (ਸੀਐਮਵੀਆਰ) ਦੇ ਚੇਅਰਮੈਨ ਗੁਰਮੀਤ ਸਿੰਘ ਤਨੇਜਾ ਦਾ ਕਹਿਣਾ ਹੈ ਕਿ ਸੜਕ ਆਵਾਜਾਈ ਮੰਤਰਾਲੇ ਦੀ ਅਜਿਹੀ ਨਵੀਂ ਸੋਧ ਆਮ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ। ਕਈ ਵਾਰ ਡਰਾਈਵਰ ਅਣਜਾਣੇ ‘ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਲਾਇਸੈਂਸ ਰੱਦ ਹੋਣ ‘ਤੇ ਪ੍ਰੇਸ਼ਾਨੀ ਹੁੰਦੀ ਹੈ।

Video Ad