Home ਤਾਜ਼ਾ ਖਬਰਾਂ ਡਬਲ ਡੇਕਰ ਬੱਸਾਂ ਵਿਚਾਲੇ ਟੱਕਰ, 8 ਦੀ ਮੌਤ, 35 ਤੋਂ ਵੱਧ ਜ਼ਖਮੀ

ਡਬਲ ਡੇਕਰ ਬੱਸਾਂ ਵਿਚਾਲੇ ਟੱਕਰ, 8 ਦੀ ਮੌਤ, 35 ਤੋਂ ਵੱਧ ਜ਼ਖਮੀ

0
ਡਬਲ ਡੇਕਰ ਬੱਸਾਂ ਵਿਚਾਲੇ ਟੱਕਰ, 8 ਦੀ ਮੌਤ, 35 ਤੋਂ ਵੱਧ ਜ਼ਖਮੀ

ਦੋਵੇਂ ਬੱਸਾਂ ਬਿਹਾਰ ਤੋਂ ਦਿੱਲੀ ਜਾ ਰਹੀਆਂ ਸਨ
ਬਾਰਾਬੰਕੀ, 25 ਜੁਲਾਈ, ਹ.ਬ. : ਸੋਮਵਾਰ ਤੜਕੇ ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਵਿੱਚੋਂ ਲੰਘਦੇ ਪੂਰਵਾਂਚਲ ਐਕਸਪ੍ਰੈਸ ਵੇਅ ਉਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਲੋਨਿਕਤਰਾ ਥਾਣਾ ਖੇਤਰ ਦੇ ਨਰੇਂਦਰਪੁਰ ਮਦਰਾਹਾ ਪਿੰਡ ਦੇ ਕੋਲ ਇੱਕ ਤੇਜ਼ ਰਫਤਾਰ ਡਬਲ ਡੈਕਰ ਬੱਸ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ 6 ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਯਾਤਰੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। 35 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਹੈਦਰਗੜ੍ਹ ਸੀਐਚਸੀ ਵਿਖੇ ਇਲਾਜ ਚੱਲ ਰਿਹਾ ਹੈ। ਕੁਝ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਡਬਲ ਡੈਕਰ ਬੱਸਾਂ ਬਿਹਾਰ ਦੇ ਸੀਤਾਮੜੀ ਅਤੇ ਸੁਪੌਲ ਤੋਂ ਦਿੱਲੀ ਜਾ ਰਹੀਆਂ ਸਨ।