
ਮੁੰਬਈ, 31 ਮਾਰਚ, ਹ.ਬ. : ਅਦਾਕਾਰ ਏਜਾਜ਼ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਓਰੋ (ਐਨਸੀਬੀ) ਨੇ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਸੀ। 8 ਘੰਟੇ ਪੁਛਗਿੱਛ ਤੋਂ ਬਾਅਦ ਉਨ੍ਹਾਂ ਗ੍ਰਿਫਤਾਰ ਕਰ ਲਿਆ ਗਿਆ। ਏਜਾਜ਼ ਕੁਝ ਦਿਨਾਂ ਤੋਂ ਸ਼ੂÎਟਿੰਗ ਦੇ ਸਿਲਸਿਲੇ ਵਿਚ ਰਾਜਸਥਾਨ ਵਿਚ ਸੀ। ਉਥੋਂ ਉਨ੍ਹਾਂ ਦੇ ਮੁੰਬਈ ਤੋਂ ਪਰਤਦੇ ਹੀ ਐਨਸੀਬੀ ਦੀ ਟੀਮ ਨੇ ਉਨ੍ਹਾਂ ਹਿਰਾਸਤ ਵਿਚ ਲੈ ਲਿਆ। ਫਿਲਹਾਲ ਐਨਸੀਬੀ ਦੀ ਟੀਮ ਉਨ੍ਹਾਂ ਅਪਣੇ ਦਫਤਰ ਲੈ ਜਾ ਕੇ ਪੁਛਗਿੱਛ ਕੀਤੀ ਸੀ। ਏਜਾਜ਼ ਬਿਗ ਬੌਸ 7 ਵਿਚ ਸਾਥੀ ਕੰਟੈਸਟ ਦੇ ਨਾਲ ਮਾਰਕੁੱਟ ਤੋਂ ਬਾਅਦ ਵੀ ਸੁਰਖੀਆਂ ਵਿਚ ਆਏ ਸੀ। ਉਹ ਸਾਲ 2018 ਵਿਚ ਵੀ ਪਾਬੰਦੀਸ਼ੁਦਾ ਦਵਾਈਆਂ ਨੁੂੰ ਲੈ ਕੇ ਗ੍ਰਿਫਤਾਰ ਹੋ ਚੁੱਕੇ ਹਨ।
ਐਨਸੀਬੀ ਸੂਤਰਾਂ ਦਾ ਕਹਿਣਾ ਹੈ ਕਿ ਏਜਾਜ਼ ਖਾਨ ਅਤੇ ਡਰੱਗਜ਼ ਦੇ ਮੁੰਬਈ ਵਿਚ ਸਭ ਤੋਂ ਵੱਡੇ ਬਟਾਟਾ ਗੈਂਗ ਦੇ ਵਿਚ Çਲੰਕ ਮਿਲੇ ਹਨ। ਏਜਾਜ਼ ਨੂੰ ਫੜਨ ਤੋਂ ਬਾਅਦ ਐਨਸੀਬੀ ਟੀਮ ਨੇ ਮੁੰਬਈ ਦੇ ਅੰਧੇਰੀ ਅਤੇ ਲੋਖੰਡਵਾਲਾ ਇਲਾਕੇ ਵਿਚ ਛਾਪੇਮਾਰੀ ਕੀਤੀ ਸੀ। ਏਜਾਜ਼ ਤੋਂ ਪਹਿਲਾਂ ਮੁੰਬਈ ਦੇ ਸਭ ਤੋਂ ਵੱਡੇ ਡਰੱਗ ਸਪਲਾਇਰ ਫਾਰੁਖ ਬਟਾਟਾ ਦੇ ਬੇਟੇ ਸ਼ਾਦਾਬ ਬਟਾਟਾ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ । ਮੰਨਿਆ ਜਾ ਰਿਹਾ ਕਿ ਸ਼ਾਦਾਬ ਕੋਲੋਂ ਪੁਛਗਿੱਛ ਤੋਂ ਬਾਅਦ ਏਜਾਜ਼ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਏਜਾਜ਼ ਖਾਨ ਇਸ ਤੋਂ ਪਹਿਲਾਂ ਸਾਲ 2018 ਵਿਚ ਵੀ ਬੈਨ ਦਵਾਈਆਂ ਲੈਣ ਦੇ ਦੋਸ਼ ਵਿਚ ਮੁੰਬਈ ਪੁਲਿਸ ਦੀ ਨਾਰਕੋਟਿਸ ਸੈਲ ਦੁਅਰਾ ਗ੍ਰਿਫਤਾਰ ਕੀਤੇ ਗਏ ਸੀ। ਅਜਿਹੇ ਕਿਹਾ ਗਿਆ ਸੀ ਜਦੋਂ ੳਨ੍ਹਾਂ ਕਾਬੂ ਕੀਤਾ ਗਿਆ ਤਾਂ ਉਹ ਨਸ਼ੇ ਵਿਚ ਸੀ।