ਡੀਜੇ ਮਾਲਕ ਨੂੰ ਲੁਟੇਰਿਆਂ ਨੇ ਘੇਰ ਕੇ ਲੁੱਟਿਆ

ਜਲੰਧਰ, 2 ਅਪ੍ਰੈਲ, ਹ.ਬ. : ਕੋਰੋਨਾ ਵਾਇਰਸ ਰੋਕਣ ਦੇ ਲਈ ਰਾਤ 9 ਤੋਂ ਸਵੇਰੇ ਪੰਜ ਵਜੇ ਤੱਕ ਲਾਏ ਨਾਈਟ ਕਰਫਿਊ ਵਿਚ ਸੋਢਲ ਫਾਟਕ ਦੇ ਕੋਲ ਜਨਮ ਦਿਨ ਪਾਰਟੀ ਅਤੇ ਹਵਾਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਕਮਿਸ਼ਨਰੇਟਰ ਪੁਲਿਸ ਦੀ ਚੌਕਸੀ ਬਾਰੇ ਮੁੜ ਪੋਲ ਖੁਲ੍ਹੀ ਹੈ। ਨਾਈਟ ਕਰਫਿਊ ਦੌਰਾਨ ਸਵੇਰੇ ਸਵਾ ਚਾਰ ਵਜੇ ਘਰ ਪਰਤ ਰਹੇ ਡੀਜੇ ਮਾਲਕ ਨੂੰ 6 ਬਦਮਾਸ਼ਾਂ ਨੇ ਸੜਕ ’ਤੇ ਘੇਰ ਕੇ ਲੁੱਟਿਆ। ਬਦਮਾਸ਼ ਉਸ ਦੀ ਬਾਈਕ, ਕੈਸ਼ ਅਤੇ ਮੋਬਾਈਲ ਲੈ ਕੇ ਭੱਜ ਗਏ। ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਬਦਮਾਸ਼ਾਂ ਦੀ ਪਛਾਣ ਦੇ ਲਈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲੀ ਰਹੀ ਹੈ।
ਉਜਾਲਾ ਨਗਰ ਦੇ ਰਹਿਣ ਵਾਲੇ ਰਿੰਕੂ ਨੇ ਦੱਸਿਆ ਕਿ ਉਹ ਡੀਜੇ ਦਾ ਕੰਮ ਕਰਦਾ ਹੈ। ਬੀਤੇ ਮੰਗਲਵਾਰ ਨੂੰ ਸਵੇਰੇ ਸਵਾ ਚਾਰ ਵਜੇ ਉਹ ਅਪਣਾ ਕੰਮ ਖਤਮ ਕਰਕੇ ਮਿੱਠੂ ਬਸਤੀ ਤੋਂ ਪਰਤ ਰਿਹਾ ਸੀ। ਜਦ ਉਹ ਬਾਈਕ ’ਤੇ ਬਾਬੂ ਜਗਜੀਵਨ ਰਾਮ ਗੇਟ ਦੇ ਥੋੜ੍ਹਾ ਅੱਗੇ ਅਤੇ ਪੈਟਰੋਲ ਪੰਪ ਤੋਂ ਥੋੜ੍ਹਾ ਪਿੱਛੇ ਪਹੁੰਚਿਆ ਤਾਂ ਉਥੇ ਛੇ ਬਦਮਾਸ਼ ਖੜ੍ਹੇ ਸੀ। ਉਨ੍ਹਾਂ ਨੇ ਘੇਰ ਕੇ ਧੱਕਾਮੁਕੀ ਸ਼ੁਰੂ ਕੀਤੀ । ਇਨ੍ਹਾਂ ਬਦਮਾਸ਼ਾਂ ਨੇ ਉਸ ਦੀ ਬਾਈਕ, ਪੈਂਟ ਦੀ ਜੇਬ ਤੋਂ ਪੰਜ ਹਜ਼ਾਰ ਕੈਸ਼ ਅਤੇ ਮੋਬਾਈਲ ਖੋਹ ਲਿਆ ਅਤੇ ਉਥੋਂ ਫਰਾਰ ਹੋ ਗਿਆ।

Video Ad
Video Ad