ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਦੇ ਮੂੰਹ ਤੇ ਅੱਖਾਂ ਵਿਚ ਮਿਰਚਾਂ ਪਾ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਰਾਏਕੋਟ, 24 ਮਾਰਚ, ਹ.ਬ. : ਪਿੰਡ ਬੜੂੰਦੀ ਵਿਚ ਹਮਲਾਵਰਾਂ ਨੇ ਡੇਅਰੀ ਸੰਚਾਲਕ ਕਿਸਾਨ ਦੇ ਮੂੰਹ ਅਤੇ ਅੱਖਾਂ ਵਿਚ ਮਿਰਚਾਂ ਪਾ ਕੇ ਤੇਜ਼ ਹਥਿਆਰ ਨਾਲ ਹੱÎਤਿਆ ਕਰ ਦਿੱਤੀ।
ਮ੍ਰਿਤਕ ਦੀ ਪਛਾਣ 49 ਸਾਲਾ ਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੇਜਰ ਸਿੰਘ ਦੇ ਤੌਰ ’ਤੇ ਹੋਈ। ਚੌਕੀ ਲੋਹਟਬੱਧੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਖੇਤੀ ਦੇ ਨਾਲ ਨਾਲ ਦੁੱਧ ਦੀ ਡੇਅਰੀ ਚਲਾਉਂਦਾ ਸੀ।
ਉਹ ਸਕੂਟਰ ’ਤੇ ਰਸੂਲਪੁਰ ਵਿਚ ਅਪਣੇ ਫਾਰਮ ’ਤੇ ਜਾ ਰਿਹਾ ਸੀ। ਉਹ ਨਾਨਕਸਰ ਤੋਂ ਥੋੜ੍ਹੀ ਦੂਰ ਗਿਆ ਤਾਂ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਹੱਤਿਆ ਕਰ ਦਿੱਤੀ। ਪਿੰਡ ਦੇ ਲੋਕਾਂ ਮੁਤਾਬਕ ਹਮਲਾਵਰਾਂ ਨੇ ਮ੍ਰਿਤਕ ਦੇ ਮੂੰਹ ਅਤੇ ਅੱਖਾਂ ਵਿਚ ਪਹਿਲਾਂ ਮਿਰਚ ਪਾਊਡਰ ਪਾਇਆ ਅਤੇ ਫੇਰ ਤੇਜ਼ਧਾਰ ਹÇÎਥਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਸਰੀਰ, ਹੱਥ ਅਤੇ ਚਿਹਰੇ ਨੂੰ ਕਈ ਜਗ੍ਹਾ ਬੁਰੀ ਤਰ੍ਹਾਂ ਵੱਢਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਰਜਿੰਦਰ ਸਿੰਘ ਉਰਫ ਜਿੰਦਰ ਸਿੰਘ ਚੰਗੇ ਕਿਸਾਨ ਪਰਵਾਰ ਨਾਲ ਸਬੰਧ ਰਖਦਾ ਸੀ। ਜੋ ਖੇਤੀ ਦੇ ਨਾਲ-ਨਾਲ ਫਾਰਮ ਹਾਊਸ ਬਣਾ ਕੇ ਅਪਣੀ ਨਿੱਜੀ ਡੇਅਰੀ ਚਲਾਉਂਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਰੰਜਿਸ਼ ਵੀ ਨਹੀਂ ਸੀ। ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਅਫ਼ਸਰਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾÎਇਜ਼ਾ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

Video Ad
Video Ad