Home ਤਾਜ਼ਾ ਖਬਰਾਂ ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪੰਜਾਬੀ ਪਰਵਾਰ ਦੀਆਂ ਨਹਿਰ ਵਿਚੋਂ ਮਿਲੀਆਂ ਲਾਸ਼ਾਂ

ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪੰਜਾਬੀ ਪਰਵਾਰ ਦੀਆਂ ਨਹਿਰ ਵਿਚੋਂ ਮਿਲੀਆਂ ਲਾਸ਼ਾਂ

0
ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪੰਜਾਬੀ ਪਰਵਾਰ ਦੀਆਂ ਨਹਿਰ ਵਿਚੋਂ ਮਿਲੀਆਂ ਲਾਸ਼ਾਂ

ਫਰੀਦਕੋਟ, 22 ਜੁਲਾਈ, ਹ.ਬ. : ਪੰਜਾਬ ਦੇ ਫਰੀਦਕੋਟ ਤੋਂ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਜੋੜਾ ਆਪਣੇ ਦੋ ਬੱਚਿਆਂ ਸਮੇਤ ਅੰਮ੍ਰਿਤਸਰ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ। ਸ਼ੁੱਕਰਵਾਰ ਨੂੰ ਸਰਹਿੰਦ ਨਹਿਰ ’ਚੋਂ ਪਰਿਵਾਰ ਦੀ ਕਾਰ ਬਰਾਮਦ ਹੋਈ, ਜਿਸ ’ਚ 4 ਲੋਕਾਂ ਦੀਆਂ ਲਾਸ਼ਾਂ ਗਲੀ ਹੋਈ ਹਾਲਤ ’ਚ ਪਈਆਂ ਸਨ। ਹਾਦਸੇ ਦੇ ਕਾਰਨਾਂ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। 11 ਜੂਨ ਨੂੰ ਭਰਮਜੀਤ ਸਿੰਘ (36) ਆਪਣੀ ਪਤਨੀ ਰੁਪਿੰਦਰ ਕੌਰ (35), ਪੁੱਤਰੀ ਮੰਨਤਪ੍ਰੀਤ ਕੌਰ (12) ਅਤੇ ਪੁੱਤਰ ਰਾਜਦੀਪ ਸਿੰਘ (10) ਨਾਲ ਕਾਰ ’ਚ ਸਵਾਰ ਹੋ ਕੇ ਰਵਾਨਾ ਹੋਇਆ ਸੀ। ਇਹ ਪਰਿਵਾਰ ਫਰੀਦਕੋਟ ਦੀ ਭਾਨ ਸਿੰਘ ਕਲੋਨੀ ਦੀ ਗਲੀ ਨੰਬਰ ਛੇ ਵਿੱਚ ਰਹਿੰਦਾ ਸੀ।