Home ਪੰਜਾਬ ਤਰਨਤਾਰਨ ਵਿਚ ਲੁਟੇਰਿਆਂ ਨੇ ਪਰਵਾਰ ਨੂੰ ਬੇਹੋਸ਼ ਕਰਕੇ 6 ਲੱਖ ਦੇ ਗਹਿਣੇ ਤੇ 52 ਹਜ਼ਾਰ ਰੁਪਏ ਲੁੱਟੇ

ਤਰਨਤਾਰਨ ਵਿਚ ਲੁਟੇਰਿਆਂ ਨੇ ਪਰਵਾਰ ਨੂੰ ਬੇਹੋਸ਼ ਕਰਕੇ 6 ਲੱਖ ਦੇ ਗਹਿਣੇ ਤੇ 52 ਹਜ਼ਾਰ ਰੁਪਏ ਲੁੱਟੇ

0
ਤਰਨਤਾਰਨ ਵਿਚ ਲੁਟੇਰਿਆਂ ਨੇ ਪਰਵਾਰ ਨੂੰ ਬੇਹੋਸ਼ ਕਰਕੇ 6 ਲੱਖ ਦੇ ਗਹਿਣੇ ਤੇ 52 ਹਜ਼ਾਰ ਰੁਪਏ ਲੁੱਟੇ

ਤਰਨਤਾਰਨ, 24 ਮਾਰਚ, ਹ.ਬ. : ਲੁਟੇਰਿਆਂ ਨੇ ਪਿੰਡ ਕੋਟ ਧਰਮਚੰਦ ਵਿਚ ਸੋਮਵਾਰ ਦੇਰ ਰਾਤ ਦੋ ਵਜੇ ਇੱਕ ਘਰ ’ਤੇ ਨਿਸ਼ਾਨਾ ਸਾਧਿਆ ਅਤੇ ਪਰਵਾਰ ਦੇ ਪੰਜ ਮੈਂਬਰਾਂ ਨੂੰ ਪਹਿਲਾਂ ਨਸ਼ੀਲੀ ਦਵਾਈ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਅਲਮਾਰੀ ਦੇ ਤਾਲੇ ਤੋੜ ਕੇ ਛੇ ਲੱਖ ਦੇ ਗਹਿਣੇ ਅਤੇ 52 ਹਜ਼ਾਰ ਰੁਪਏ ਲੁੱਟ ਲੈ ਗਏ। ਪਰਵਾਰ ਵਾਲਿਆਂ ਮੁਤਾਬਕ 12 ਤੋਲੇ ਸੋਨੇ ਦੇ ਗਹਿਣਿਆਂ ’ਤੇ ਲੁਟੇਰਿਆਂ ਨੇ ਹੱਥ ਸਾਫ ਕੀਤਾ।
ਪਰਵਾਰ ਨੇ ਕਿਹਾ ਕਿ ਮੁਲਜ਼ਮ ਡੇਢ ਘੰਟੇ ਤੱਕ ਘਰ ਵਿਚ ਰਹੇ । ਮੁਲਜ਼ਮ ਕੋਲ ਦੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਥਾਣਾ ਸਦਰ ਐਸਐਚਓ ਪ੍ਰਭਜੀਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਖੇਤਰ ਵਿਚ ਚੋਰੀ ਦੀ ਘਟਨਾਵਾਂ ਵਧ ਗਈਆਂ ਹਨ।
ਇਸ ਦੇ ਬਾਵਜੂਦ ਪ੍ਰਸ਼ਾਸਨ ਸਖ਼ਤ ਕਾਰਵਾਈ ਨਹੀਂ ਕਰ ਰਿਹਾ, ਇਸ ਨਾਲ ਲੁਟੇਰੇ ਬੇਖੌਸਫ਼ ਹੋ ਕੇ ਵਾਰਦਾਤ ਕਰ ਰਹੇ ਹਨ।
ਹਰਬੰਸ ਸਿੰਘ ਨਿਵਾਸੀ ਕੋਟ ਧਰਮਚੰਦ ਖੁਰਦ ਨੇ ਦੱਸਿਆ ਕਿ ਸੋਮਵਾਰ ਰਾਤ ਖਾਣਾ ਖਾ ਕੇ ਸੌਂ ਗਏ। ਜਦ ਰਾਤ ਦੋ ਵਜੇ ਪਤਨੀ ਕੁਲਵਿੰਦਰ ਬਾਥਰੂਮ ਗਈ ਤਾਂ ਕਮਰੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਅਤੇ ਸਮਾਨ ਬਿਖਰਿਆ ਪਿਆ ਸੀ।
ਉਠਦੇ ਸਮੇਂ ਸਿਰ ਘੁੰਮ ਰਿਹਾ ਸੀ ਜਿਵੇਂ ਨਸ਼ਾ ਕੀਤਾ ਹੋਵੇ। ਰੌਲਾ ਪਾਉਣ ’ਤੇ ਗੁਆਂਢੀ ਆਏ ਪਰ ਚੋਰ ਭੱਜ ਚੁੱਕੇ ਸੀ। ਚੋਰ 52 ਹਜ਼ਾਰ ਰੁਪਏ, ਸੋਨੇ ਦਾ ਹਾਰ, ਕੜਾ, ਕਾਂਟੇ ਅਤੇ ਹੋਰ ਕਾਫੀ ਸਮਾਨ ਲੈ ਗਏ।