Home ਤਾਜ਼ਾ ਖਬਰਾਂ ਤਲਵੰਡੀ ਸਾਬੋ ਵਿਚ ਗੋਲਡੀ ਬਰਾੜ ਤੇ ਮੰਨਾ ਗੈਂਗ ਦੇ 7 ਗੁਰਗੇ ਕਾਬੂ

ਤਲਵੰਡੀ ਸਾਬੋ ਵਿਚ ਗੋਲਡੀ ਬਰਾੜ ਤੇ ਮੰਨਾ ਗੈਂਗ ਦੇ 7 ਗੁਰਗੇ ਕਾਬੂ

0
ਤਲਵੰਡੀ ਸਾਬੋ ਵਿਚ ਗੋਲਡੀ ਬਰਾੜ ਤੇ ਮੰਨਾ ਗੈਂਗ ਦੇ 7 ਗੁਰਗੇ ਕਾਬੂ

ਡਾਕਟਰ ’ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਹੋਈ ਕਾਰਵਾਈ
ਤਲਵੰਡੀ ਸਾਬੋ, 16 ਜਨਵਰੀ, ਹ.ਬ. : ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਡਾਕਟਰ ਦਿਨੇਸ਼ ਬਾਂਸਲ ’ਤੇ ਗੋਲੀਆਂ ਚਲਾਉਣ ਵਾਲੇ ਦੋ ਮੁਲਜ਼ਮਾਂ ਸਮੇਤ ਕੁੱਲ 7 ਲੋਕਾਂ ਨੂੰ ਪੁਲਸ ਨੇ ਐਤਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸੱਤ ਮੁਲਜ਼ਮ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ।
ਸੋਮਵਾਰ ਸਵੇਰੇ ਐਸਐਸਪੀ ਜੇ ਐਲੇਨਚੇਲੀਅਨ ਨੇ ਇਸ ਦੀ ਪੁਸ਼ਟੀ ਕੀਤੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬੀਨੂੰ ਸਿੰਘ, ਪ੍ਰਦੀਪ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਹਰਪਿੰਦਰ ਸਿੰਘ, ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 315 ਬੋਰ ਅਤੇ 12 ਬੋਰ ਦੇ ਹਥਿਆਰ ਬਰਾਮਦ ਕੀਤੇ ਹਨ।