Home ਤਾਜ਼ਾ ਖਬਰਾਂ ਤਾਇਵਾਨ ਦੇ 2.3 ਕਰੋੜ ਲੋਕਾਂ ਦੇ ਨਾਲ ਖੜਿ੍ਹਆ ਅਮਰੀਕਾ : ਨੈਂਸੀ ਪੇਲੋਸੀ

ਤਾਇਵਾਨ ਦੇ 2.3 ਕਰੋੜ ਲੋਕਾਂ ਦੇ ਨਾਲ ਖੜਿ੍ਹਆ ਅਮਰੀਕਾ : ਨੈਂਸੀ ਪੇਲੋਸੀ

0
ਤਾਇਵਾਨ ਦੇ 2.3 ਕਰੋੜ ਲੋਕਾਂ ਦੇ ਨਾਲ ਖੜਿ੍ਹਆ ਅਮਰੀਕਾ : ਨੈਂਸੀ ਪੇਲੋਸੀ

ਤਾਇਵਾਨ ਦੀ ਰਾਸ਼ਟਰਪਤੀ ਨਾਲ ਪੇਲੋਸੀ ਨੇ ਕੀਤੀ ਮੁਲਾਕਾਤ
ਸਿੰਗਾਪੁਰ, 3 ਅਗਸਤ, ਹ.ਬ. : ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਸਪੀਕਰ ਨੈਂਸੀ ਪੇਲੋਸੀ ਆਖਰਕਾਰ ਤਾਇਵਾਨ ਦੀ ਰਾਜਧਾਨੀ ਤਾਈਪੇਈ ਪਹੁੰਚ ਗਈ ਹੈ। ਅਮਰੀਕੀ ਨੇਵੀ ਅਤੇ ਏਅਰਫੋਰਸ ਦੇ 24 ਅਡਵਾਂਸਡ ਫਾਈਟਰ ਜੈਟਸ ਨੇ ਨੈਂਸੀ ਦੇ ਜਹਾਜ਼ ਨੂੰ ਐਸਕੌਰਟ ਕੀਤਾ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਪੇਲੋਸੀ ਦਾ ਜਹਾਜ਼ ਤਾਇਵਾਨ ਵੱਲ ਗਿਆ ਤਾਂ ਉਸ ਨੂੰ ਉਡਾਇਆ ਜਾ ਸਕਦਾ ਹੈ। ਬਾਅਦ ਵਿਚ ਇਹ ਵੀ ਕਿਹਾ ਗਿਆ ਕਿ ਚੀਨੀ ਏਅਰਫੋਰਸ ਦੇ ਏਅਰਕਰਾਫਟ ਪੇਲੋਸੀ ਦੇ ਜਹਾਜ਼ ਨੂੰ ਘੇਰ ਲੈਣਗੇ।
ਨੈਂਸੀ ਪੇਲੋਸੀ ਦੇ ਤਾਇਵਾਨ ਪੁੱਜਣ ਤੋਂ ਬਾਅਦ ਚੀਨ ਨੇ ਮੁੜ ਅਮਰੀਕਾ ਨੂੰ ਧਮਕੀ ਦਿੱਤੀ। ਚੀਨ ਨੇ ਕਿਹਾ ਕਿ ਅਸੀਂ ਮਿਲਟਰੀ ਐਕਸ਼ਨ ਜ਼ਰੂਰ ਲਵਾਂਗੇ। ਹਾਲਾਂਕਿ ਇਹ ਸਾਫ ਨਹੀਂ ਕੀਤਾ ਗਿਆ ਕਿ ਚੀਨ ਕਿਹੜੇ ਟਾਰਗੈਟ ਅਤੇ ਸੈਨਿਕ ਕਾਰਵਾਈ ਦੀ ਧਮਕੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ, ਤਾਇਵਾਨ ਅਤੇ ਚੀਨ ਨੇ ਅਪਣੀ ਫੌਜਾਂ ਨੂੰ ਜੰਗ ਦੇ ਲਈ ਤਿਆਰ ਰਹਿਣ ਲਈ ਕਿਹਾ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਮੰਗਲਵਾਰ ਨੂੰ ਮਲੇਸ਼ੀਆ ਤੋਂ ਤਾਈਵਾਨ ਪਹੁੰਚੀ। ਨੈਂਸੀ ਪੇਲੋਸੀ ਨੇ ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਤਾਇਵਾਨ ਦੇ ਨਾਲ ਖੜ੍ਹੇ ਰਹਿਣ ਦਾ ਵਾਅਦਾ ਕੀਤਾ ਹੈ। ਇਸ ਦੌਰੇ ਨੇ ਬੀਜਿੰਗ ਦੇ ਨਾਲ ਅਮਰੀਕਾ ਦੇ ਤਣਾਅ ਨੂੰ ਵਧਾ ਦਿੱਤਾ, ਜੋ ਕਿ ਸਵੈ-ਸ਼ਾਸਨ ਵਾਲੇ ਟਾਪੂ ਨੂੰ ਆਪਣੇ ਖੇਤਰ ਵਜੋਂ ਦਾਅਵਾ ਕਰਦਾ ਹੈ।