ਤਾਈਵਾਨ ਰੇਲ ਹਾਦਸੇ ਵਿਚ ਮੌਤਾਂ ਦੀ ਗਿਣਤੀ 51 ਹੋਈ, ਮੈਨੇਜਰ ਦੇ ਗ੍ਰਿਫਤਾਰੀ ਵਾਰੰਟ ਦੀ ਮੰਗ

ਤਾਈਪੇ, 3 ਅਪ੍ਰੈਲ, ਹ.ਬ. : ਤਾਈਵਾਨ ਵਿਚ ਸ਼ੁੱਕਰਵਾਰ ਨੂੰ ਹੋਏ ਟਰੇਨ ਹਾਦਸੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ।
ਜਦ ਕਿ 146 ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਵੀ ਸਾਹਮਣੇਆਈ ਹੈ। ਦੱਸਿਆ ਜਾ ਰਿਹਾ ਕਿ ਜਿੱਥੇ ਇਹ ਹਾਦਸਾ ਹੋਇਆ ਉਹ ਇੱਕ ਨਿਰਮਾਣ ਸਥਾਨ ਸੀ। ਇਸ ਤੋਂ ਬਾਅਦ ਤਾਈਵਾਨੀ ਸਰਕਾਰੀ ਵਕੀਲਾਂ ਨੇ ਨਿਰਮਾਣ ਸਥਾਨ ਦੇ ਮੈਨੇਜਰ ਦੇ ਲਈ ਗ੍ਰਿਫਤਾਰੀ ਵਾਂਰਟ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨਾ ਵੱਡਾ ਟਰੇਨ ਹਾਦਸਾ ਉਸੇ ਦੇ ਟਰੱਕ ਕਾਰਨ ਹੋਇਆ ਜੋ ਟਰੇਨ ਦੇ ਸਾਹਮਣੇ ਅਚਾਨਕ ਆ ਗਿਆ ਸੀ।
ਸੱਤ ਦਹਾਕਿਆਂ ਵਿਚ ਇਹ ਤਾਈਵਾਨ ਦੀ ਸਭ ਤੋਂ ਭਿਆਨਕ ਰੇਲ ਦੁਰਘਟਨਾ ਮੰਨੀ ਜਾ ਰਹੀ ਹੈ, ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਲਗਭਗ 500 ਲੋਕਾਂ ਨਾਲ ਭਰੀ ਟਰੇਨ ਸੁਰੰਗ ਦੇ ਅੰਦਰ ਅਚਾਨਕ ਆਏ ਟਰੱਕ ਨਾਲ ਟਕਰਾ ਗਈ ਸੀ। ਇਸੇ ਟੱਕਰ ਕਾਰਨ ਟਰੇਨ ਪਟੜੀ ਤੋਂ ਉਤਰ ਕੇ ਪਲਟ ਗਈ ਸੀ। ਹਾਦਸੇ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਅਜਿਹਾ ਮੰਨਿਆ ਜਾ ਰਿਹਾ ਕਿ ਨਿਰਮਾਣ ਸਥਾਨ ਦੇ ਮੈਨੇਜਰ ਦੇ ਟਰੱਕ ਦਾ ਬਰੇਕ ਫ਼ੇਲ ਹੋ ਗਿਆ ਹੋਵੇਗਾ।
ਇਹ ਟਰੇਨ ਤਾਈਵਾਨ ਦੀ ਰਾਜਧਾਨੀ ਤਾਈਪੇ ਤੋਂ ਪੂਰਵੀ ਤਟ ’ਤੇ ਤਾਈਤੁੰਗ ਸ਼ਹਿਰ ਨੂੰ ਜਾ ਰਹੀ ਸੀ। ਇਸ ਟਰੇਨ ਵਿਚ ਜ਼ਿਆਦਾਤਰ ਯਾਤਰੀ ਤਾਈਵਾਨ ਦੇ ਲੋਕਪ੍ਰਿਆ ਕਿੰਗਮਿੰਗ ਫੈਸਟੀਵਲ ਦਾ ਜਸ਼ਨ ਮਨਾਉਣ ਜਾ ਰਹੇ ਸੀ। ਇਸ ਤਿਉਹਾਰ ’ਤੇ ਲੋਕ ਅਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਨ।

Video Ad
Video Ad