Home ਤਾਜ਼ਾ ਖਬਰਾਂ ਤਿਹਾੜ ਜੇਲ੍ਹ ਵਿਚ ਗੈਂਗਸਟਰ ਟਿੱਲੂ ਦਾ ਵਿਰੋਧੀ ਗੈਂਗ ਵਲੋਂ ਕਤਲ

ਤਿਹਾੜ ਜੇਲ੍ਹ ਵਿਚ ਗੈਂਗਸਟਰ ਟਿੱਲੂ ਦਾ ਵਿਰੋਧੀ ਗੈਂਗ ਵਲੋਂ ਕਤਲ

0


ਨਵੀਂ ਦਿੱਲੀ, 2 ਮਈ, ਹ.ਬ. : ਤਿਹਾੜ ਜੇਲ੍ਹ ਵਿਚ 19 ਦਿਨਾਂ ਵਿਚ ਦੂਜਾ ਗੈਂਗਵਾਰ ਹੈ। ਦਿੱਲੀ ਵਿਚ ਸਥਿਤ ਤਿਹਾੜ ਜੇਲ੍ਹ ਵਿਚ ਮੰਗਲਵਾਰ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹੱਤਿਆ ਕਰ ਦਿੱਤੀ ਗਈ ਹੈ। ਤਿਹਾੜ ਜੇਲ੍ਹ ਵਿੱਚ ਵਿਰੋਧੀ ਗੈਂਗ ਦੇ ਮੈਂਬਰਾਂ ਯੋਗੇਸ਼ ਟੁੰਡਾ ਅਤੇ ਹੋਰਾਂ ਨੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਗੈਂਗਸਟਰ ਟਿੱਲੂ ਤਾਜਪੁਰੀਆ ਦਿੱਲੀ ਦੀ ਰੋਹਿਣੀ ਕੋਰਟ ਗੋਲੀਬਾਰੀ ਦਾ ਦੋਸ਼ੀ ਹੈ।