ਤੁਰਕੀ ਤੇ ਕੈਲੀਫੋਰਨੀਆ ਵਿਚ ਆਇਆ ਭਿਆਨਕ ਭੂਚਾਲ

ਤੁਰਕੀ, 23 ਨਵੰਬਰ, ਹ.ਬ. : ਦੋ ਦਿਨ ਪਹਿਲਾਂ ਇੰਡੋਨੇਸ਼ੀਆ ਵਿਚ ਆਏ ਭੂਚਾਲ ਕਾਰਨ ਅਜੇ ਤੱਕ 262 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਜ਼ਿਆਦਾ ਲੋਕ ਅਜੇ ਵੀ ਲਾਪਤਾ ਹਨ। ਲੇਕਿਨ ਇਸ ਵਿਚਾਲੇ ਤੁਰਕੀ ਤੇ ਕੈਲੀਫੋਰਨੀਆ ਵੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਲ ਉਠਿਆ। ਅਮਰੀਕੀ ਸਰਵੇਖਣ ਮੁਤਾਬਕ ਮੈਕਸਿਕੋ ਵਿਚ ਬਾਜਾ ਕੈਲੀਫੋਰਨੀਆ ਦੇ ਤਟ ’ਤੇ ਮੰਗਲਵਾਰ ਨੂੰ 6.2 ਤੀਬਰਤਾ ਦਾ ਭੂਚਾਲ ਆਇਆ। ਯੂਐਸਜੀਐਸ ਨੇ ਕਿਹਾ ਕਿ ਬਾਜਾ ਕੈਲੀਫੋਰਨੀਆ ਵਿਚ ਲਾਸ ਬ੍ਰਿਸਸ ਦੇ ਪੱਛਮ-ਦੱਖਣ-ਪੱਛਮ ਵਿਚ ਲਗਭਗ 30 ਕਿਲੋਮੀਟਰ ਦੀ ਦੂਰੀ ’ਤੇ ਜ਼ਮੀਨ ਤੋਂ 19 ਕਿਲਮੋੀਟਰ ਡੂਘੰਾਈ ਵਿਚ ਕੇਂਦਰ ਰਿਹਾ।
ਇਸੇ ਤਰ੍ਹਾਂ ਤੁਰਕੀ ਵਿਚ ਵੀ ਰਿਕਟਰ ਸਕੇਲ ’ਤੇ ਮਾਪੀ ਗਈ 6.1 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਦੇ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਨੇ ਕਿਹਾ ਕਿ ਬੁਧਵਾਰ ਨੂੰ ਤੁਰਕੀ ਵਿਚ ਰਾਜਧਾਨੀ ਅੰਕਾਰਾ ਤੋਂ 186 ਕਿਲੋਮੀਟਰ ਉਤਰ ਪੱਛਮ ਵਿਚ ਰਿਕਟਰ ਸਕੇਲ ’ਤੇ 6.1 ਤੀਬਰਤਾ ਵਾਲਾ ਭੂਚਾਲ ਆਇਆ। ਰਿਪੋਰਟ ਮੁਤਾਬਕ ਬੁਧਵਾਰ ਸਵੇਰੇ 4.08 ਵਜੇ 10 ਕਿਲੋਮੀਟਰ ਦੀ ਡੂੰਘਾਈ ’ਤੇ ਭੂਚਾਲ ਦਾ ਕੇਂਦਰ ਸੀ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਏਐਫਏਡੀ ਦੇ ਅਨੁਸਾਰ, ਬੁੱਧਵਾਰ ਸਵੇਰੇ 4:08 ਵਜੇ ਆਏ ਭੂਚਾਲ ਦਾ ਕੇਂਦਰ ਦੁਜੇਸ ਤੋਂ ਲਗਭਗ 14 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ, ਟੀਆਰਟੀ ਵਰਲਡ ਨੇ ਰਿਪੋਰਟ ਜਾਰੀ ਕੀਤੀ। ਅਧਿਕਾਰੀਆਂ ਅਤੇ ਨਿਵਾਸੀਆਂ ਦੇ ਅਨੁਸਾਰ ਭੂਚਾਲ ਨੇ ਤੁਰਕੀ ਦੇ ਉੱਤਰ-ਪੱਛਮੀ ਦੁਜੇਸ ਪ੍ਰਾਂਤ ਨੂੰ ਪ੍ਰਭਾਵਿਤ ਕੀਤਾ ਅਤੇ ਇਸਤਾਂਬੁਲ ਅਤੇ ਅੰਕਾਰਾ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Video Ad
Video Ad