
ਨਵੀਂ ਦਿੱਲੀ, 17 ਅਗਸਤ, ਹ.ਬ. : ਤੁਰਕੀ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੀ ਸਰਹੱਦ ’ਤੇ ਵੱਡੀ ਬੰਬਾਰੀ ਕੀਤੀ ਹੈ, ਜਿਸ ’ਚ 17 ਲੋਕ ਮਾਰੇ ਗਏ ਹਨ। 16 ਅਗਸਤ ਨੂੰ, ਤੁਰਕੀ ਦੇ ਜਹਾਜ਼ਾਂ ਨੇ ਸੀਰੀਆ ਦੇ ਟਿਕਾਣਿਆਂ ’ਤੇ ਬੰਬਾਰੀ ਕੀਤੀ, ਜਿਸ ਨਾਲ 17 ਲੜਾਕੇ ਮਾਰੇ ਗਏ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਾਰੇ ਗਏ ਲੋਕਾਂ ਦਾ ਸਬੰਧ ਸਰਕਾਰ ਨਾਲ ਸੀ ਜਾਂ ਕੁਰਦਿਸ਼ ਫੌਜ ਨਾਲ।