Home ਤਾਜ਼ਾ ਖਬਰਾਂ ਭੂਚਾਲ ਕਾਰਨ 4 ਦੇਸ਼ਾਂ ਵਿਚ ਹੋਈ ਤਬਾਹੀ, ਤੁਰਕੀ ’ਚ 76, ਸੀਰੀਆ ਵਿਚ 42 ਲੋਕਾਂ ਦੀ ਹੋਈ ਮੌਤ

ਭੂਚਾਲ ਕਾਰਨ 4 ਦੇਸ਼ਾਂ ਵਿਚ ਹੋਈ ਤਬਾਹੀ, ਤੁਰਕੀ ’ਚ 76, ਸੀਰੀਆ ਵਿਚ 42 ਲੋਕਾਂ ਦੀ ਹੋਈ ਮੌਤ

0
ਭੂਚਾਲ ਕਾਰਨ 4 ਦੇਸ਼ਾਂ ਵਿਚ ਹੋਈ ਤਬਾਹੀ, ਤੁਰਕੀ ’ਚ 76, ਸੀਰੀਆ ਵਿਚ 42 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ, 6 ਫਰਵਰੀ, ਹ.ਬ. : ਤੁਰਕੀ ’ਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਦੱਖਣੀ ਤੁਰਕੀ ਵਿੱਚ ਇਸ ਭੂਚਾਲ ਦੀ ਤੀਬਰਤਾ 7.8 ਦੱਸੀ ਗਈ ਹੈ। ਇਸ ਦਾ ਕੇਂਦਰ ਗਾਜ਼ੀਆਂਟੇਪ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅਤੇ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਫੋਟੋਆਂ ਅਤੇ ਵੀਡੀਓਜ਼ ਮੁਤਾਬਕ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਭੂਚਾਲ ਕਾਰਨ 4 ਦੇਸ਼ਾਂ ਵਿਚ ਤਬਾਹੀ ਹੋਈ ਹੈ, ਤੁਰਕੀ ’ਚ 76, ਸੀਰੀਆ ਵਿਚ 42 ਲੋਕਾਂ ਦੀ ਮੌਤ ਹੋਈ ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਇਸ ਭੂਚਾਲ ਵਿਚ ਲਿਬਨਾਨ ਤੇ ਇਜ਼ਰਾਈਲ ਵੀ ਹਿੱਲ ਗਏ।