Home ਤਾਜ਼ਾ ਖਬਰਾਂ ਤੇਲੰਗਾਨਾ ਵਿਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ

ਤੇਲੰਗਾਨਾ ਵਿਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ

0

ਸਿਕੰਦਰਾਬਾਦ, 17 ਮਾਰਚ, ਹ.ਬ. : ਤੇਲੰਗਾਨਾ ਵਿਚ ਸਿਕੰਦਰਾਬਾਦ ਦੇ ਸਵਪਨਲੋਕ ਕੰਪਲੈਕਸ ਵਿਚ ਲੱਗੀ ਭਿਆਨਕ ਅੱਗ ਹੁਣ ਮਾਤਮ ਵਿਚ ਬਦਲ ਗਈ ਹੈ। ਸ਼ਾਮ ਨੂੰ ਲਗਭਗ ਸਾਢੇ ਸੱਤ ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ 4 ਲੜਕੀਆਂ ਅਤੇ 2 ਲੜਕੇ ਸੀ। ਇਨ੍ਹਾਂ ਵਿਚੋਂ ਪੰਜ ਦੀ ਉਮਰ 22 ਸਾਲ ਸੀ। ਸਵਪਨਲੋਕ ਕੰਪਲੈਕਸ ਵਿਚ ਲਗਭਗ 200 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਨਾਰਥ ਜ਼ੋਨ ਡੀਸੀਪੀ ਚੰਦਨਾ ਦੀਪਤੀ ਨੇ ਦੱਸਿਆ ਕਿ 4 ਲੜਕੀਆਂ ਅਤੇ 2 ਲੜਕਿਆਂ ਸਮੇਤ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਲੱਗਣ ਦੇ ਸਮੇਂ ਇਹ ਲੋਕ ਅੰਦਰ ਫਸੇ ਹੋਏ ਸੀ। ਜਦ ਤੱਕ ਉਨ੍ਹਾਂ ਬਾਹਰ ਕੱਢਿਆ ਗਿਆ ਤਦ ਤੱਕ ਉਨ੍ਹਾਂ ਦੀ ਹਾਲਤ ਗੰਭੀਰ ਸੀ ਅਤੇ ਹਸਪਤਾਲ ਵਿਚ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਅਸੀਂ 7 ਲੋਕਾਂ ਦਾ ਰੈਸਕਿਊ ਵੀ ਕੀਤਾ ਹੈ।
ਮ੍ਰਿਤਕਾਂ ਦੀ ਪਛਾਣ ਸ਼ਿਵਾ, ਪ੍ਰਸ਼ਾਂਤ, ਪ੍ਰਮਿਲਾ, ਸ਼ਰਾਵਣੀ, ਵਨੇਡਾ ਅਤੇ ਤ੍ਰਿਵੇਣੀ ਦੇ ਰੂਪ ਵਿਚ ਹੋਈ ਹੈ। 17 ਮਾਰਚ ਦੀ ਸਵੇਰ ਤੱਕ ਉਨ੍ਹਾਂ ਦੇ ਨਾਵਾਂ ਦੀ ਪਛਾਣ ਨਹੀਂ ਹੋ ਸਕੀ ਸੀ। ਮ੍ਰਿਤਕਾਂ ਵਿਚ ਚਾਰ ਦੀ ਉਮਰ 22 ਸਾਲ ਸੀ।
ਗਾਂਧੀ ਹਸਪਤਾਲ ਦੇ ਅਧਿਕਾਰੀ ਰਾਜਾ ਰਾਓ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਰੀਰ ’ਤੇ ਸੜਨ ਦੇ ਨਿਸ਼ਾਨ ਸੀ। ਲੇਕਿਨ ਅਜਿਹਾ ਲੱਗਦਾ ਹੈ ਕਿ ਸਾਰਿਆਂ ਦੀ ਮੌਤ ਸਾਹ ਲੈਣ ਵਿਚ ਆਈ ਦਿੱਕਤ ਅਤੇ ਸੜਨ ਕਾਰਨ ਹੋਈ ਹੈ। ਅਜਿਹਾ ਲੱਗਦਾ ਹੈ ਉਨ੍ਹਾਂ ਅੱਗ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਿਰੀਲੀ ਗੈਸਾਂ ਨੂੰ ਅਪਣੇ ਅੰਦਰ ਖਿੱਚ ਲਿਆ ਸੀ। ਰਿਪੋਰਟ ਮੁਤਾਬਕ 5 ਪੀੜਤਾਂ ਨੂੰ ਗਾਂਧੀ ਹਸਪਤਾਲ ਵਿਚ ਮ੍ਰਿਤਕ ਲਿਆਇਆ ਗਿਆ ਸੀ। ਛੇਵੇਂ ਪੀੜਤ ਨੂੰ ਪਹਿਲਾਂ ਇੱਕ ਨਿੱਜੀ ਹਪਸਤਾਲ ਲੈ ਜਾਇਆ ਗਿਆ ਅਤੇ ਬਾਅਦ ਵਿਚ ਗਾਂਧੀ ਹਸਪਤਾਲ ਵਿਚ ਲਿਜਾਇਆ ਗਿਆ ਉਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।