ਤੇਜ਼ ਹਨ੍ਹੇਰੀ ਨੇ ਦਰਬਾਰ ਸਾਹਿਬ ਵਿਚ ਲੱਗੇ ਟੈਂਟ ਡੇਗੇ

ਅੰਮ੍ਰਿਤਸਰ, 22 ਜੂਨ, ਹ.ਬ. : ਮੀਂਹ ਨੇ ਮੰਗਲਵਾਰ ਨੂੰ ਪੰਜਾਬ ’ਚ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 21 ਤੋਂ 28 ਡਿਗਰੀ ਦੇ ਵਿਚਕਾਰ ਰਿਹਾ। ਪਰ ਦੇਰ ਰਾਤ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ, ਜਿਸ ਕਾਰਨ ਹਰਿਮੰਦਰ ਸਾਹਿਬ ਅੰਦਰ ਲੱਗੇ ਟੈਂਟ ਉਖੜ ਗਏ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਗਰਮੀ ਫਿਰ ਵਧੇਗੀ ਅਤੇ ਰਾਹਤ ਲਈ ਮਾਨਸੂਨ ਦਾ ਇੰਤਜ਼ਾਰ ਕਰਨਾ ਪਵੇਗਾ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.8 ਡਿਗਰੀ ਰਿਹਾ। ਪਿਛਲੇ 24 ਘੰਟਿਆਂ ਵਿੱਚ 25 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਦੇਰ ਰਾਤ ਮੀਂਹ ਨਾਲ 20.1 ਕਿ.ਮੀ. ਇੱਕ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਜਿਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹਰਿਮੰਦਰ ਸਾਹਿਬ ਅੰਦਰ ਸ਼ਰਧਾਲੂਆਂ ਲਈ ਲਗਾਏ ਗਏ ਟੈਂਟ ਉਖੜ ਗਏ। ਇਹ ਤੂਫਾਨ ਕੁਝ ਮਿੰਟਾਂ ਲਈ ਸੀ।

Video Ad
Video Ad