… ਤੇ ਜਦੋਂ ਕੰਗਾਲ ਪਾਕਿਸਤਾਨ ਵਿਚ ਹੋਈ ਨੋਟਾਂ ਦੀ ਵਰਖਾ

ਇਸਲਾਮਾਬਾਦ, 17 ਮਾਰਚ, ਹ.ਬ. : ਅਸੀਂ ਤੁਹਾਨੂੰ ਅਜਿਹੀ ਖ਼ਬਰ ਨਾਲ ਜਾਣੂੰ ਕਰਾਉਣ ਜਾ ਰਹੇ ਹਨ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ, ਜੀ ਹਾਂ। ਲਗਭਗ ਕੰਗਾਲ ਹੋ ਚੁੱਕੇ ਪਾਕਿਸਤਾਨ ਵਿਚ ਇੱਕ ਐਨਆਰਆਈ ਨੇ ਹੈਲੀਕਾਪਟਰਾਂ ਤੋਂ ਨੋਟਾਂ ਦੀ ਬਾਰਸ਼ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬ ਸੂਬੇ ਵਿਚ ਨਾਰੋਵਾਲ ਜ਼ਿਲ੍ਹੇ ਦੇ ਮੰਡੀ ਬਹਾਉਧੀਨ ਇਲਾਕੇ ਦੀ ਹੈ, ਜਿੱਥੇ ਇੱਕ ਵਿਆਹ ਸਮਾਗਮ ਦੌਰਾਨ ਫੁੱਲਾਂ ਅਤੇ ਨੋਟਾਂ ਦੀ ਬਾਰਸ਼ ਕੀਤੀ ਗਈ। ਦੱਸਿਆ ਗਿਆ ਕਿ ਲਾੜੇ ਦੇ ਭਰਾ ਵਿਦੇਸ਼ ਤੋਂ ਵਿਆਹ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਆਏ ਸੀ।
ਉਨ੍ਹਾਂ ਨੇ ਹੈਲੀਕਾਪਟਰ ਕਿਰਾਏ ’ਤੇ ਲੈ ਕੇ ਬਰਾਤੀਆਂ ’ਤੇ ਫੁੱਲ ਅਤੇ 20 ਲੱਖ ਪਾਕਿਸਤਾਨੀ ਰੁਪਇਆਂ ਦੀ ਵਰਖਾ ਕੀਤੀ। ਫੋਟੋ ਵਿਚ ਘਰ ਦੀ ਛੱਤ ਅਤੇ ਸੜਕਾਂ ’ਤੇ ਲੋਕ ਨੋਟ ਚੁੱਕਦੇ ਦੇਖੇ ਗਏ। ਦੱਸ ਦੇਈਏ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੁਜਰਾਂਵਾਲਾ ਵਿਚ ਇੱਕ ਕਾਰੋਬਾਰੀ ਨੇ ਅਪਣੇ ਬੇਟੇ ਦੇ ਵਿਆਹ ਵਿਚ ਬਰਾਤੀਆਂ ’ਤੇ ਡਾਲਰ ਦੀ ਬਾਰਸ਼ ਕਰਵਾਈ ਸੀ।

Video Ad
Video Ad