Home ਤਾਜ਼ਾ ਖਬਰਾਂ ਥਾਈਲੈਂਡ ਵਿਚ ਸੜਕ ਹਾਦਸਾ, 11 ਲੋਕਾਂ ਦੀ ਮੌਤ

ਥਾਈਲੈਂਡ ਵਿਚ ਸੜਕ ਹਾਦਸਾ, 11 ਲੋਕਾਂ ਦੀ ਮੌਤ

0
ਥਾਈਲੈਂਡ ਵਿਚ ਸੜਕ ਹਾਦਸਾ, 11 ਲੋਕਾਂ ਦੀ ਮੌਤ

ਬੈਂਕਾਕ, 24 ਜਨਵਰੀ, ਹ.ਬ. : ਥਾਈਲੈਂਡ ਵਿੱਚ ਲੂਨਰ ਸਾਲ ਦੀਆਂ ਛੁੱਟੀਆਂ ਦੌਰਾਨ ਇੱਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਖਬਰਾਂ ਮੁਤਾਬਕ ਸ਼ਨੀਵਾਰ ਦੇਰ ਰਾਤ 12 ਲੋਕ ਵੈਨ ’ਚ ਛੁੱਟੀਆਂ ਮਨਾਉਣ ਲਈ ਬੈਂਕਾਕ ਜਾ ਰਹੇ ਸਨ। ਇਸ ਦੌਰਾਨ ਸਿੱਖਿਓ ਜ਼ਿਲੇ ’ਚ ਵੈਨ ਪਲਟ ਗਈ ਅਤੇ ਅੱਗ ਲੱਗ ਗਈ। ਇੱਕ ਲੜਕਾ ਵੈਨ ਦੀ ਖਿੜਕੀ ਤੋਂ ਬਾਹਰ ਨਿਕਲ ਕੇ ਬਚ ਗਿਆ। ਜਦਕਿ ਬਾਕੀ ਸਾਰੇ ਅੰਦਰ ਫਸ ਗਏ ਅਤੇ ਸੜ ਕੇ ਮਰ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਸੇਵਾਵਾਂ ਦੇ ਲੋਕ ਉਥੇ ਪਹੁੰਚ ਗਏ ਸਨ। ਜਿਸ ਨੇ ਜ਼ਖਮੀਆਂ ਅਤੇ 11 ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਹਾਦਸੇ ’ਚ ਬਚੇ 20 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਇਹ ਹਾਦਸਾ ਕਿਵੇਂ ਵਾਪਰਿਆ। ਵੈਨ ਵਿੱਚ ਬੈਠ ਕੇ ਉਹ ਸੌਂ ਗਿਆ ਸੀ। ਇਸ ਤੋਂ ਬਾਅਦ ਉਹ ਚੀਕਾਂ ਦੀ ਅਵਾਜ਼ ਨਾਲ ਜਾਗ ਗਿਆ। ਜਦੋਂ ਉਹ ਜਾਗਿਆ ਤਾਂ ਦੇਖਿਆ ਕਿ ਵੈਨ ਨੂੰ ਅੱਗ ਲੱਗੀ ਹੋਈ ਸੀ, ਜਿਸ ਤੋਂ ਬਾਅਦ ਉਹ ਤੁਰੰਤ ਖਿੜਕੀ ਰਾਹੀਂ ਬਾਹਰ ਨਿਕਲਿਆ।