Home ਤਾਜ਼ਾ ਖਬਰਾਂ ਥਾਣਾ ਲੋਪੋਕੇ ਦਾ ਐਡੀਸ਼ਨਲ ਐਸਐਚਓ ਗ੍ਰਿਫਤਾਰ, ਨਸ਼ਾ ਤਸਕਰ ਕੋਲੋਂ ਲਏ ਸੀ 10 ਲੱਖ ਰੁਪਏ

ਥਾਣਾ ਲੋਪੋਕੇ ਦਾ ਐਡੀਸ਼ਨਲ ਐਸਐਚਓ ਗ੍ਰਿਫਤਾਰ, ਨਸ਼ਾ ਤਸਕਰ ਕੋਲੋਂ ਲਏ ਸੀ 10 ਲੱਖ ਰੁਪਏ

0
ਥਾਣਾ ਲੋਪੋਕੇ ਦਾ ਐਡੀਸ਼ਨਲ ਐਸਐਚਓ ਗ੍ਰਿਫਤਾਰ, ਨਸ਼ਾ ਤਸਕਰ ਕੋਲੋਂ ਲਏ ਸੀ 10 ਲੱਖ ਰੁਪਏ

ਲੋਪੋਕੇ, 29 ਜੁਲਾਈ, ਹ.ਬ. : ਐਸਟੀਐਫ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਾਂਝਾ ਅਪਰੇਸ਼ਨ ਚਲਾਉਂਦੇ ਹੋਏ ਥਾਣਾ ਲੋਪੋਕੇ ਦੇ ਐਡੀਸ਼ਨਲ ਐਸਐਚਓ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਨਸ਼ਾ ਤਸਕਰ ਕੋਲੋਂ 10 ਲੱਖ ਰੁਪਏ ਪ੍ਰੋਟੈਕਸ਼ਨ ਮਨੀ ਦੇ ਤੌਰ ’ਤੇ ਲਏ ਹੋਏ ਸੀ। ਮੁਲਜ਼ਮ ਐਡੀਸ਼ਨਲ ਐਸਐਚਓ ਦੀ ਪਛਾਣ ਐਸਆਈ ਨਰਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਇਸ ਦਾ ਖੁਲਾਸਾ ਤਦ ਹੋਇਆ ਜਦ ਐਸਟੀਐਫ ਦੀ ਪੁਲਿਸ ਨਸ਼ਾ ਤਸਕਰ ਨੂੰ ਫੜਨ ਉਸ ਦੇ ਘਰ ਪੁੱਜੀ।
ਮਿਲੀ ਜਾਣਕਾਰੀ ਦੇ ਅਨੁਸਾਰ ਐਸਟੀਐਫ ਨੇ ਦੋ ਦਿਨ ਪਹਿਲਾਂ ਘਰਿੰਡਾ ਥਾਣੇ ਦੇ ਅਧੀਨ ਆਉਂਦੇ ਪਿੰਡਾਂ ਵਿਚ ਕਾਰਵਾਈ ਕਰਦੇ ਹੋਏ ਦੋ ਤਸਕਰਾਂ ਨੁੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਨੂੰ ਗ੍ਰਿਫਤਾਰ ਕਰਨ ਲਈ ਐਸਟੀਐਫ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਪੁਲਿਸ ਸੁਰਮੁਖ ਸਿੰਘ ਅਤੇ ਦਿਲਬਾਗ ਸਿੰਘ ਦੇ ਘਰ ਵੀ ਪੁੱਜੀ। ਸੁਰਮੁਖ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਪੁਲਿਸ ਨੂੰ ਦੇਖਦੇ ਹੀ ਬੋਲੀ ਕਿ ਪ੍ਰੋਟੈਕਸ਼ਨ ਮਨੀ ਦੇ ਦਿੱਤੀ ਹੈ, ਫੇਰ ਕਿਉਂ ਆਏ ਹਨ। ਐਸਟੀਐਫ ਨੇ ਇਸ ਤੋਂ ਬਾਅਦ ਸੁਰਮੁਖ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ।