Home ਤਾਜ਼ਾ ਖਬਰਾਂ ਥਾਣੇ ਅੰਦਰ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ

ਥਾਣੇ ਅੰਦਰ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ

0
ਥਾਣੇ ਅੰਦਰ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ

ਗੁਰਦਾਸਪੁਰ, 6 ਮਾਰਚ, ਹ.ਬ. : ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਨੇ ਆਪਣੇ ਇੱਕਪਾਸੜ ਪਿਆਰ ਵਿਚ ਅਪਣੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹੋ ਕੇ ਥਾਣੇ ਦੇ ਟਾਇਲਟ ’ਚ ਹੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਸਾਬਕਾ ਸਰਪੰਚ ਖਿਲਾਫ ਥਾਣਾ ਸਦਰ ’ਚ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਇਕ ਤਰਫਾ ਪਿਆਰ ’ਚ ਪੈ ਕੇ ਵਿਆਹੁਤਾ ਔਰਤ ’ਤੇ ਆਪਣੇ ਨਾਲ ਰਹਿਣ ਲਈ ਦਬਾਅ ਪਾ ਰਿਹਾ ਸੀ। ਇਸ ਸਬੰਧੀ ਐਸਐਸਪੀ ਨੇ ਖੁਦ ਥਾਣੇ ਪਹੁੰਚ ਕੇ ਸਾਬਕਾ ਸਰਪੰਚ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ।
ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ 17 ਫਰਵਰੀ ਨੂੰ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਹ ਇੱਕਤਰਫਾ ਪਿਆਰ ਦੇ ਕਾਰਨ ਵਿਆਹੁਤਾ ਔਰਤ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ। ਉਹ ਔਰਤ ’ਤੇ ਵਿਆਹੁਤਾ ਜੀਵਨ ਛੱਡ ਕੇ ਇਕੱਠੇ ਰਹਿਣ ਲਈ ਦਬਾਅ ਪਾ ਰਿਹਾ ਹੈ। ਇਸ ਸ਼ਿਕਾਇਤ ਦੀ ਜਾਂਚ ਲਈ ਦੀਨਾਨਗਰ ਥਾਣੇ ਦੇ ਇੰਚਾਰਜ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਇਸ ਦੌਰਾਨ ਬਲਜੀਤ ਸਿੰਘ ਨੇ ਥਾਣਾ ਇੰਚਾਰਜ ਕੋਲ ਟਾਇਲਟ ਜਾਣ ਦੀ ਇੱਛਾ ਪ੍ਰਗਟਾਈ। ਉਸ ਨੇ ਟਾਇਲਟ ਪਹੁੰਚ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਅਪਣੇ ’ਤੇ ਗੋਲੀ ਚਲਾਈ ਅਤੇ ਫਿਰ ਖੁਦ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਇੰਚਾਰਜ ਨੇ ਤੁਰੰਤ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਸਾਬਕਾ ਸਰਪੰਚ ਨੇ ਇਕ ਤਰਫਾ ਪਿਆਰ ’ਚ ਪੈ ਕੇ ਤੈਸ਼ ਵਿਚ ਆ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ।