Home ਦੁਨੀਆ ਥੀਸਾਰਾ ਪਰੇਰਾ ਨੇ ਸਿਰਜਿਆ ਇਤਿਹਾਸ, 1 ਓਵਰ ‘ਚ 6 ਛੱਕੇ ਲਗਾਉਣ ਵਾਲੇ ਪਹਿਲੀ ਸ਼੍ਰੀਲੰਕਾਈ ਖਿਡਾਰੀ ਬਣੇ

ਥੀਸਾਰਾ ਪਰੇਰਾ ਨੇ ਸਿਰਜਿਆ ਇਤਿਹਾਸ, 1 ਓਵਰ ‘ਚ 6 ਛੱਕੇ ਲਗਾਉਣ ਵਾਲੇ ਪਹਿਲੀ ਸ਼੍ਰੀਲੰਕਾਈ ਖਿਡਾਰੀ ਬਣੇ

0
ਥੀਸਾਰਾ ਪਰੇਰਾ ਨੇ ਸਿਰਜਿਆ ਇਤਿਹਾਸ, 1 ਓਵਰ ‘ਚ 6 ਛੱਕੇ ਲਗਾਉਣ ਵਾਲੇ ਪਹਿਲੀ ਸ਼੍ਰੀਲੰਕਾਈ ਖਿਡਾਰੀ ਬਣੇ

ਕੋਲੰਬੋ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਸ੍ਰੀਲੰਕਾ ਦੇ ਆਲਰਾਊਂਡਰ ਥੀਸਰਾ ਪਰੇਰਾ ਨੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਨੇ ਕੋਲੰਬੋ ‘ਚ ਘਰੇਲੂ ਟੂਰਨਾਮੈਂਟ ਦੌਰਾਨ ਕਿਸੇ ਵੀ ਤਰ੍ਹਾਂ ਦੇ ਪੇਸ਼ੇਵਰ ਕ੍ਰਿਕਟ ‘ਚ 1 ਓਵਰ ‘ਚ 6 ਛੱਕੇ ਲਗਾਏ। ਅਜਿਹਾ ਕਰਨ ਵਾਲੇ ਉਹ ਸ੍ਰੀਲੰਕਾ ਦੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਐਤਵਾਰ ਨੂੰ ਪਨਾਗੋਡਾ ਦੇ ਫ਼ੌਜੀ ਮੈਦਾਨ ‘ਚ ਚੱਲ ਰਹੇ ਮੇਜਰ ਕਲੱਬ ਲਿਮਟਿਡ ਓਵਰ ਲਿਸਟ ਏ ਟੂਰਨਾਮੈਂਟ ‘ਚ ਇਹ ਕਾਰਨਾਮਾ ਕੀਤਾ। ਉਹ ਬਲੂਮਫੀਲਡ ਕ੍ਰਿਕਟ ਅਤੇ ਅਥਲੈਟਿਕ ਕਲੱਬ ਵਿਰੁੱਧ ਮੈਚ ‘ਚ ਸ੍ਰੀਲੰਕਾ ਆਰਮੀ ਦੀ ਕਪਤਾਨੀ ਕਰ ਰਹੇ ਸਨ।
ਉਨ੍ਹਾਂ ਨੇ 13 ਗੇਂਦਾਂ ‘ਚ ਅਜੇਤੂ 52 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ‘ਚ 8 ਛੱਕੇ ਸ਼ਾਮਲ ਸਨ ਅਤੇ ਇਹ ਪਾਰੀ ਕਿਸੇ ਵੀ ਸ੍ਰੀਲੰਕਾਈ ਲਿਸਟ-ਏ ‘ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਸ੍ਰੀਲੰਕਾ ਦੇ ਸਾਬਕਾ ਆਲਰਾਊਂਡਰ ਕੌਸ਼ਲਿਆ ਵੀਰਰਤਨੇ ਨੇ ਸਾਲ 2005 ‘ਚ 12 ਗੇਂਦਾਂ ‘ਚ ਅਰਧ-ਸੈਂਕੜਾ ਲਗਾਇਆ ਸੀ। ਪੇਸ਼ੇਵਰ ਕ੍ਰਿਕਟ ‘ਚ ਇਹ ਕਾਰਨਾਮਾ ਕਰਨ ਵਾਲੇ ਤਿਸਾਰਾ ਪਰੇਰਾ 9ਵੇਂ ਕ੍ਰਿਕਟਰ ਬਣ ਗਏ ਹਨ।
ਉਨ੍ਹਾਂ ਤੋਂ ਪਹਿਲਾਂ ਗਾਰਫੀਲਡ ਸੋਬਰਜ਼, ਰਵੀ ਸ਼ਾਸਤਰੀ, ਹਰਸ਼ੇਲ ਗਿੱਬਸ, ਯੁਵਰਾਜ ਸਿੰਘ, ਰੌਸ ਵ੍ਹਾਈਟਲੇ, ਹਜ਼ਰਤਉੱਲਾ ਜਜ਼ਈ, ਲਿਓ ਕਾਰਟਰ ਅਤੇ ਕੀਰੋਨ ਪੋਲਾਰਡ ਨੇ ਅਜਿਹਾ ਕੀਤਾ ਹੈ। ਤਿਸਾਰਾ ਪਰੇਰਾ ਨੇ ਸ੍ਰੀਲੰਕਾ ਲਈ 6 ਟੈਸਟ, 166 ਵਨਡੇ ਅਤੇ 64 ਟੀ20 ਮੈਚ ਖੇਡੇ ਹਨ।