Home ਪੰਜਾਬ ਦਰਾਣੀ-ਜੇਠਾਣੀ ਪਾਬੰਦੀਸ਼ੁਦਾ ਦਵਾਈਆਂ ਸਣੇ ਗ੍ਰਿਫਤਾਰ

ਦਰਾਣੀ-ਜੇਠਾਣੀ ਪਾਬੰਦੀਸ਼ੁਦਾ ਦਵਾਈਆਂ ਸਣੇ ਗ੍ਰਿਫਤਾਰ

0
ਦਰਾਣੀ-ਜੇਠਾਣੀ ਪਾਬੰਦੀਸ਼ੁਦਾ ਦਵਾਈਆਂ ਸਣੇ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ, 19 ਮਾਰਚ, ਹ.ਬ. : ਐਸਐਸਪੀ ਡੀ ਸੁਡਰਵਿਲੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 17 ਮਾਰਚ ਨੂੰ ਦੋ ਔਰਤਾਂ ਸਣੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ 16 ਹਜ਼ਾਰ 450 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਏਐਸਆਈ ਬਾਗਚੰਦ ਥਾਣਾ ਸਦਰ ਮਲੋਟ ਗਸ਼ਤ ਦੌਰਾਨ ਪਿੰਡ ਈਨਾ ਖੇੜਾ ਤੋਂ ਪਿੰਡ ਝੋਰੜ ਦੇ ਕੋਲ ਪਹੁੰਚੀ ਤਾਂ ਭੱਠਾ ਬੇਅਬਾਦ ਕੋਲ ਪਿੰਡ ਝੋਰੜ ਵਲੋਂ ਇੱਕ ਕਾਰ ਆਈ ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਦੋ ਔਰਤਾਂ ਦੇ ਕੋਲ ਦੋ ਬੈਗ ਸੀ । ਮੌਕੇ ’ਤੇ ਪੁੱਜੇ ਪੁਲਿਸ ਉਪ ਕਪਤਾਨ ਜਸਪਾਲ ਸਿੰਘ ਅਤੇ ਥਾਣਾ ਸਦਰ ਮਲੋਟ ਇੰਚਾਰਜ ਪਰਮਜੀਤ ਸਿੰਘ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਕਤ ਗੋਲੀਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਪੁਛਗਿਛ ਵਿਚ ਕਾਰ ਚਲਾ ਰਹੇ ਵਿਅਕਤੀ ਨੇ ਅਪਣਾ ਨਾਂ ਕੁਲਵੰਤ ਸਿੰਘ ਉਰਫ ਕੰਤਾ ਨਿਵਾਸੀ ਪਿੰਡ ਔਲਖ ਅਤੇ ਇੱਕ ਔਰਤ ਨੇ ਅਪਣਾ ਨਾਂ ਚਰਨਜੀਤ ਕੌਰ ਪਤਨੀ ਛਿੰਦਾ ਸਿੰਘ ਨਿਵਾਸੀ ਪਿੰਡ ਝੋਰੜ ਅਤੇ ਦੂਜੀ ਔਰਤ ਨੇ ਅਪਣਾ ਨਾਂ ਸੱਤੋ ਪਤਨੀ ਜਸਵਿੰਦਰ ਸਿੰਘ ਨਿਵਾਸੀ ਪਿੰਡ ਝੋਰੜ ਦੱÇÎਸਆ। ਦੋਵਾਂ ਦੇ ਬੈਗ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਜਾਂਚ ਵਿਚ ਪਤਾ ਚਲਿਆ ਕਿ ਦੋਵੇਂ ਔਰਤਾਂ ਆਪਸ ਵਿਚ ਜੇਠਾਣੀ ਤੇ ਦਰਾਣੀ ਹਨ।