Home ਤਾਜ਼ਾ ਖਬਰਾਂ ਦਸੂਹਾ ਵਿਧਾਇਕ ਦੇ 2 ਫਰਜ਼ੀ ਪੀ.ਏ. ਗ੍ਰਿਫਤਾਰ

ਦਸੂਹਾ ਵਿਧਾਇਕ ਦੇ 2 ਫਰਜ਼ੀ ਪੀ.ਏ. ਗ੍ਰਿਫਤਾਰ

0


ਹੁਸ਼ਿਆਰਪੁਰ, 30 ਮਈ, ਹ.ਬ. : ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਹ ਵਿਧਾਇਕ ਘੁਮਾਣ ਦਾ ਪੀਏ ਬਣ ਕੇ ਲੋਕਾਂ ਨਾਲ ਧੋਖਾ ਕਰਦੇ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਭਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੋਹਾਲੀ ਅਤੇ ਨਤਾਸ਼ਾ ਪੁੱਤਰੀ ਦੀਪਕ ਕੁਮਾਰ ਵਾਸੀ ਗੁਰੂ ਕਰਮ ਸਿੰਘ (ਗੁਰੂਸ਼ੇਰ) ਫਿਰੋਜ਼ਪੁਰ ਵਜੋਂ ਹੋਈ ਹੈ। ਥਾਣਾ ਇੰਚਾਰਜ ਦਸੂਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਕੁਝ ਸ਼ਰਾਰਤੀ ਅਨਸਰ ਵਿਧਾਇਕ ਦਾ ਜਾਅਲੀ ਪੀਏ ਬਣ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਇਸ ’ਤੇ ਜਾਲ ਵਿਛਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ।