Home ਮੰਨੋਰੰਜਨ ‘ਦਿਲ ਕਦੇ ਕਰੇ ਟੁੱਟਿਆ’ ‘ਚ ਅਭੀ ਰਾਏ ਨੇ ਦਰਸ਼ਕਾਂ ਦਾ ਮਨ ਮੋਹਿਆ

‘ਦਿਲ ਕਦੇ ਕਰੇ ਟੁੱਟਿਆ’ ‘ਚ ਅਭੀ ਰਾਏ ਨੇ ਦਰਸ਼ਕਾਂ ਦਾ ਮਨ ਮੋਹਿਆ

0

ਮਾਨਸਾ,01 ਜੂਨ ( ਬਿਕਰਮ ਵਿੱਕੀ):- ਪਿਛਲੇ ਦਿਨੀ ਉੱਘੇ ਗਾਇਕ ਮਾਸਟਰ ਸਲੀਮ ਤੇ ਮੰਨਤ ਨੂਰ ਦੇ ਰਿਲੀਜ਼ ਹੋਏ ਨਵੇ ਗੀਤ ‘ ਦਿਲ ਕਦੇ ਕਰੇ ਟੁੱਟਿਆ ‘ ‘ਚ ਸਹੋਣੇ ਸੁਨੱਖੇ ਨੌਜਵਾਨ ਅਭੀ ਰਾਏ ਵੱਲੋਂ ਗੀਤ ਦੇ ਵੀਡੀਓ ‘ਚ ਕੀਤੀ ਆਦਾਕਾਰੀ ਨਾਲ ਅਭੀ ਰਾਏ ਛਾਇਆ ਹੋਇਆ ਹੈ। ਅਭੀ ਨੇ ਦੱਸਿਆ ਕਿ ਜਿਸ ਤਰ੍ਹਾ ਮੇਰੇ ਵੱਲੋਂ ਕਾਫੀ ਗਾਣਿਆ ‘ਚ ਅਦਾਕਾਰੀ ਕੀਤੀ ਗਈ ਸੀ। ਪਰ ਹੁਣ ਲੰਬੇ ਅਰਸ਼ੇ ਤੋਂ ਬਾਅਦ ਮਾਡਲਿੰਗ ਕਰਕੇ ਮਨ ਨੂੰ ਸਕੂਨ ਮਿਲਿਆ । ਅਭੀ ਤੋਂ ਇਲਾਵਾ ਗੀਤ ‘ਚ ਵਿਵੇਕ ਜੇਤਲੀ,ਅਣਜਾਣਾ ਜੋਸ਼ੀ ਅਤੇ ਸਹਿਰ ਵੱਲੋਂ ਆਪੋ ਆਪਣੀ ਭੂਮਿਕਾ ਨਿਭਾਈ ਗਈ ਹੈ।  ਗੀਤ ਨੂੰ ਫਾਈਨਟੱਚ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਵੀਡੀਓ ਡਾਇਰੈਕਟਰ ਰਿੰਪੀ ਪ੍ਰਿੰਸ ਵੱਲੋਂ ਦਿਲ ਖਿੱਚਵੀਆਂ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ।