Home ਸਿਹਤ ਦਿਲ ਦੀ ਤੰਦਰੁਸਤੀ ਲਈ ਲਾਭਦਾਇਕ ਐ ਇਹ ਚੀਜ਼

ਦਿਲ ਦੀ ਤੰਦਰੁਸਤੀ ਲਈ ਲਾਭਦਾਇਕ ਐ ਇਹ ਚੀਜ਼

0
ਦਿਲ ਦੀ ਤੰਦਰੁਸਤੀ ਲਈ ਲਾਭਦਾਇਕ ਐ ਇਹ ਚੀਜ਼

ਲਸਣ ਸਰਦੀ-ਜ਼ੁਕਾਮ, ਖਾਂਸੀ, ਅਸਥਾਮ ਨਿਮੋਨੀਆ ਦੇ ਇਲਾਜ ’ਚ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਡਾਈਜੇਸ਼ਨ ਹੋਵੇਗਾ ਬਿਹਤਰ – ਲਸਣ ’ਚ ਤੁਹਾਡੇ ਡਾਈਜੇਸ਼ਨ ਸਿਸਟਮ ਨੂੰ ਠੀਕ ਰੱਖਣ ਦੀ ਤਾਕਤ ਹੁੰਦੀ ਹੈ। ਖਾਲੀ ਪੇਟ ਲਸਣ ਦੀਆਂ ਕਲੀਆਂ ਚਬਾਉਣ ਨਾਲ ਤੁਹਾਡਾ ਡਾਈਜੇਸ਼ਨ ਚੰਗਾ ਰਹਿੰਦਾ ਹੈ ਅਤੇ ਭੁੱਖ ਵੀ ਲੱਗਦੀ ਹੈ। ਪੇਟ ਦੀਆਂ ਬੀਮਾਰੀਆਂ – ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਰੋਕਥਾਮ ’ਚ ਲਸਣ ਬੇਹੱਦ ਉਪਯੋਗੀ ਹੈ। ਪਾਣੀ ਉਬਾਲ ਕੇ ਉਸ ’ਚ ਲਸਣ ਦੀਆਂ ਕਲੀਆਂ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ਼ ਤੋਂ ਆਰਾਮ ਮਿਲੇਗਾ। ਇੰਨਾਂ ਹੀ ਨਹੀਂ ਲਸਣ ਸਰੀਰ ਦੇ ਅੰਦਰ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਣ ਦਾ ਕੰਮ ਕਰਦਾ ਹੈ।
ਲਸਣ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ ਇਹ ਕਿਸੇ ਵੀ ਬੇਜਾਨ ਸਬਜ਼ੀ ਦੇ ਸੁਆਦ ਨੂੰ ਜਾਨਦਾਰ ਬਣਾ ਦਿੰਦਾ ਹੈ ਇਸ ਵਿੱਚ ਅਜਿਹੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਆਯੁਰਵੇਦ ’ਚ ਤਾਂ ਲਸਣ ਨੂੰ ਇਕ ਔਸ਼ਧੀ ਮੰਨਿਆ ਗਿਆ ਹੈ।
ਹਾਈ ਬੀਪੀ ਤੋਂ ਛੁਟਕਾਰਾ – ਲਸਣ ਖਾਣ ਨਾਲ ਹਾਈ ਬੀਪੀ ਤੋਂ ਆਰਾਮ ਮਿਲਦਾ ਹੈ। ਲਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ’ਚ ਕਾਫੀ ਮਦਦਗਾਰ ਹੈ। ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਦਿਲ ਰਹੇਗਾ ਸਿਹਤਮੰਦ – ਲਸਣ ਦਿਲ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।