ਦਿੱਲੀ ‘ਚ ਕੋਰੋਨਾ ਦਾ ਕਹਿਰ, ਅਰਵਿੰਦ ਕੇਜਰੀਵਾਲ ਨੇ ਐਮਰਜੈਂਸੀ ਮੀਟਿੰਗ ਬੁਲਾਈ

ਨਵੀਂ ਦਿੱਲੀ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ‘ਚ ਵੱਧ ਰਹੇ ਕੋਰੋਨਾ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹਨ ਅਤੇ ਖੁਦ ਇਸ ‘ਤੇ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇਕ ਐਮਰਜੈਂਸੀ ਬੈਠਕ ਬੁਲਾਈ ਹੈ। ਇਹ ਮੀਟਿੰਗ ਸ਼ੁੱਕਰਵਾਰ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ ਵਿਖੇ ਸੱਦੀ ਗਈ ਹੈ। ਇਸ ਮੀਟਿੰਗ ‘ਚ ਸਿਹਤ ਮੰਤਰੀ ਸਤੇਂਦਰ ਜੈਨ, ਸਿਹਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ।
ਇਸ ਮੀਟਿੰਗ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ‘ਚ ਵੱਧ ਰਹੇ ਕੋਰੋਨਾ ਕੇਸਾਂ ਦੀ ਰੋਕਥਾਮ ਲਈ ਕਾਰਜ ਯੋਜਨਾ, ਟੀਕਾਕਰਨ ਦੀ ਮੌਜੂਦਾ ਸਥਿਤੀ, ਕੰਟੇਨਮੈਂਟ ਜ਼ੋਨ, ਹਸਪਤਾਲਾਂ ਦਾ ਪ੍ਰਬੰਧਨ ਅਤੇ ਕੋਰੋਨਾ ਕੇਸਾਂ ਦੇ ਮੌਜੂਦਾ ਸਰਵੇਖਣ ਦੇ ਨਾਲ-ਨਾਲ ਸੀਰੋ ਦੇ ਸਰਵੇਖਣ ਦੀ ਸਮੀਖਿਆ ਕਰਨਗੇ। ਸਬੰਧਤ ਵਿਭਾਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੋਰੋਨਾ ਨਾਲ ਨਜਿੱਠਣ ਲਈ ਵਿਸਥਾਰਤ ਯੋਜਨਾ ਨਾਲ ਮੀਟਿੰਗ ‘ਚ ਹਾਜ਼ਰ ਹੋਣ।
ਪਿਛਲੇ ਕੁਝ ਦਿਨਾਂ ਤੋਂ ਦਿੱਲੀ ਸਮੇਤ ਦੇਸ਼ ਭਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਦਿੱਲੀ ‘ਚ ਵੱਧ ਰਹੇ ਕੋਰੋਨਾ ਕੇਸਾਂ ‘ਤੇ ਨਜ਼ਰ ਰੱਖ ਰਹੇ ਹਨ ਅਤੇ ਅਧਿਕਾਰੀਆਂ ਤੋਂ ਰੋਜ਼ਾਨਾ ਅਪਡੇਟ ਲੈ ਰਹੇ ਹਨ। ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਦਿੱਲੀ ਦੇ 33 ਵੱਡੇ ਹਸਪਤਾਲਾਂ ‘ਚ 25 ਵੱਡੇ ਆਈਸੀਯੂ ਅਤੇ ਆਮ ਬਿਸਤਰੇ ਵਧਾਏ ਗਏ ਹਨ। 30 ਮਾਰਚ ਤਕ ਕੋਵਿਡ ਦੇ ਇਨ੍ਹਾਂ 33 ਹਸਪਤਾਲਾਂ ‘ਚ 1705 ਆਮ ਬਿਸਤਰੇ ਸਨ, ਜੋ ਹੁਣ ਵੱਧ ਕੇ 2547 ਹੋ ਗਏ ਹਨ। ਇਸੇ ਤਰ੍ਹਾਂ 842 ਕੋਵਿਡ ਦੇ ਆਮ ਬਿਸਤਰੇ ਵਧਾਏ ਗਏ ਹਨ। ਇਸੇ ਤਰ੍ਹਾਂ 30 ਮਾਰਚ ਤਕ ਕੋਵਿਡ ਦੇ ਮਰੀਜ਼ਾਂ ਲਈ 608 ਆਈਸੀਯੂ ਬਿਸਤਰੇ ਸਨ, ਜਿਨ੍ਹਾਂ ‘ਚ 230 ਬਿਸਤਰੇ ਵਧਾਏ ਗਏ ਹਨ ਅਤੇ ਹੁਣ ਕੋਵਿਡ ਲਈ ਦਿੱਲੀ ‘ਚ 838 ਆਈਸੀਯੂ ਬੈੱਡ ਬਣਾਏ ਗਏ ਹਨ।
ਸੀਐਮ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਨਿਗਰਾਨੀ ਟੀਮਾਂ ਜ਼ਿਲ੍ਹਾ ਪੱਧਰ ‘ਤੇ ਨਜ਼ਰ ਰੱਖ ਰਹੀਆਂ ਹਨ। ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਘੱਟੋ-ਘੱਟ 30 ਲੋਕ ਜੋ ਪੀੜਤ ਮਰੀਜ਼ਾਂ ਦੇ ਸੰਪਰਕ ‘ਚ ਆਏ ਹਨ ਉਨ੍ਹਾਂ ਦਾ ਪਤਾ ਲਗਾ ਕੇ ਟੈਸਟ ਕੀਤਾ ਜਾ ਰਿਹਾ ਹੈ ਅਤੇ ਦੂਜਿਆਂ ‘ਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।
ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਦਿੱਲੀ ‘ਚ ਰੋਜ਼ਾਨਾ 80 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਨੂੰ ਫੈਲਣ ‘ਤੇ ਛੇਤੀ ਕਾਬੂ ਪਾਇਆ ਜਾ ਸਕੇ। ਦਿੱਲੀ ‘ਚ ਟੀਕਾਕਰਨ ਕੇਂਦਰ ਵਧਾ ਕੇ 600 ਦੇ ਕਰੀਬ ਕਰ ਦਿੱਤੇ ਗਏ ਹਨ।

Video Ad
Video Ad