
ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੋਮਵਾਰ ਨੂੰ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਸ਼ਰਾਬ ਮਾਫ਼ੀਆ ‘ਤੇ ਨੱਥ ਪਾਉਣ ਲਈ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਦੀ ਆਬਕਾਰੀ ਨੀਤੀ ਨੂੰ ਬਦਲ ਕੇ ਉਹ ਸਾਰੇ ਫੈਕਟਰ ਦੂਰ ਕੀਤੇ ਜਾ ਰਹੇ ਹਨ, ਜਿਸ ਕਾਰਨ ਸ਼ਰਾਬ ਮਾਫ਼ੀਆ ਆਪਣਾ ਨਾਜਾਇਜ਼ ਕਾਰੋਬਾਰ ਚਲਾਉਂਦੇ ਹਨ।
ਨਵੀਂ ਨੀਤੀ ‘ਚ ਵੱਡਾ ਬਦਲਾਅ ਸ਼ਰਾਬ ਪੀਣ ਵਾਲਿਆਂ ਦੀ ਉਮਰ ਸਬੰਧੀ ਕੀਤਾ ਗਿਆ ਹੈ। ਪਹਿਲਾਂ ਦਿੱਲੀ ‘ਚ ਸ਼ਰਾਬ ਪੀਣ ਦੀ ਘੱਟੋ-ਘੱਟ ਉਮਰ 25 ਸਾਲ ਸੀ। ਹੁਣ ਇਸ ਨੂੰ 21 ਸਾਲ ਕਰ ਦਿੱਤਾ ਗਿਆ ਹੈ। ਨਵੀਂ ਆਬਕਾਰੀ ਨੀਤੀ ਬਾਰੇ ਦੱਸਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਹੁਣ ਬੰਦ ਹੋਣਗੀਆਂ। ਸ਼ਰਾਬ ਦੀਆਂ ਦੁਕਾਨਾਂ ਟੈਂਡਰ ਰਾਹੀਂ ਨਿੱਜੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ।
ਦਿੱਲੀ ‘ਚ ਸ਼ਰਾਬ ਦੀ ਇਕਸਾਰ ਵੰਡ ਹੋਵੇਗੀ, ਪਰ ਕੋਈ ਨਵੀਂ ਦੁਕਾਨ ਨਹੀਂ ਖੁੱਲ੍ਹੇਗੀ। ਹੁਣ ਦਿੱਲੀ ‘ਚ ਸਰਕਾਰੀ ਸ਼ਰਾਬ ਦੀ ਦੁਕਾਨ ਨਹੀਂ ਹੋਵੇਗੀ। ਦਿੱਲੀ ‘ਚ ਸ਼ਰਾਬ ਦੀ ਗੁਣਵੱਤਾ ਦੀ ਜਾਂਚ ਲਈ ਸਰਕਾਰ ਇੰਟਰਨੈਸ਼ਨਲ ਸਿਸਟਮ ਬਣਾਏਗੀ।
ਸ਼ਰਾਬ ਦੀ ਦੁਕਾਨ ਲਈ 500 ਵਰਗ ਮੀਟਰ ਦੀ ਥਾਂ ਹੋਣਾ ਲਾਜ਼ਮੀ ਹੋਵੇਗਾ। ਸਰਕਾਰ ਨੂੰ ਨਵੀਂ ਨੀਤੀ ਤੋਂ ਸਾਲਾਨਾ ਮਾਲੀਏ ‘ਚ 2000 ਕਰੋੜ ਦਾ ਵਾਧਾ ਹੋਣ ਦੀ ਉਮੀਦ ਹੈ। ਦਿੱਲੀ ‘ਚ ਸ਼ਰਾਬ ਦੀਆਂ 850 ਦੁਕਾਨਾਂ ਹਨ। ਹੁਣ ਨਵੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਪੁਰਾਣੀਆਂ ਦੁਕਾਨਾਂ ਦੀ ਵੰਡ ਪ੍ਰਣਾਲੀ ਨੂੰ ਸਹੀ ਕੀਤਾ ਜਾਵੇਗਾ।
ਸਿਸੋਦੀਆ ਨੇ ਕਿਹਾ ਕਿ ਦਿੱਲੀ ‘ਚ ਸ਼ਰਾਬ ਦੀ ਇਕਸਾਰ ਵੰਡ ਹੋਵੇਗੀ, ਪਰ ਕੋਈ ਵੀ ਨਵੀਂ ਦੁਕਾਨ ਨਹੀਂ ਖੋਲ੍ਹੀ ਜਾਵੇਗੀ। ਦਿੱਲੀ ‘ਚ ਇਕ ਵੀ ਸਰਕਾਰੀ ਸ਼ਰਾਬ ਦੀ ਦੁਕਾਨ ਨਹੀਂ ਹੋਵੇਗੀ। ਦਿੱਲੀ ‘ਚ ਸ਼ਰਾਬ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸਰਕਾਰ ਕੁਆਲਿਟੀ ਚੈਕ ਦਾ ਆਪਣਾ ਇਕ ਇੰਟਰਨੈਸ਼ਨਲ ਸਿਸਟਮ ਬਣਾਏਗੀ।