Home ਤਾਜ਼ਾ ਖਬਰਾਂ ਦਿੱਲੀ ਪੁਲਿਸ ਨੇ ਵਾਰਦਾਤ ਦੀ ਸਾਜ਼ਿਸ਼ ਰਚ ਰਹੇ ਦੋ ਅੱਤਵਾਦੀ ਕੀਤੇ ਕਾਬੂ

ਦਿੱਲੀ ਪੁਲਿਸ ਨੇ ਵਾਰਦਾਤ ਦੀ ਸਾਜ਼ਿਸ਼ ਰਚ ਰਹੇ ਦੋ ਅੱਤਵਾਦੀ ਕੀਤੇ ਕਾਬੂ

0
ਦਿੱਲੀ ਪੁਲਿਸ ਨੇ ਵਾਰਦਾਤ ਦੀ ਸਾਜ਼ਿਸ਼ ਰਚ ਰਹੇ ਦੋ ਅੱਤਵਾਦੀ ਕੀਤੇ ਕਾਬੂ

ਨਵੀਂ ਦਿੱਲੀ,21 ਜਨਵਰੀ, ਹ.ਬ. : ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦੋ ਹੋਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਜਗਬੀਰ ਉਰਫ ਜੱਗਾ ਤੇ ਗੁਰਪ੍ਰੀਤ ਵਜੋਂ ਹੋਈ ਹੈ। ਦੋਵੇਂ ਚਚੇਰੇ ਭਰਾ ਹਨ। ਇਹ ਪੰਜਾਬ ’ਚ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਰਚ ਰਹੇ ਸਨ। ਪੰਜਾਬ ਦਾ ਇਕ ਸਿਆਸੀ ਆਗੂ ਵੀ ਇਨ੍ਹਾਂ ਦੇ ਨਿਸ਼ਾਨੇ ’ਤੇ ਸੀ। ਪਟਿਆਲਾ ਹਾਊਸ ਕੋਰਟ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।