ਦਿੱਲੀ ਵਿਚ ਭਾਜਪਾ ਦੇ ਸਿੱਖ ਨੇਤਾ ਜੀਐਸ ਬਾਵਾ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, 30 ਮਾਰਚ, ਹ.ਬ. : ਭਾਜਪਾ ਦੇ ਸਿੱਖ ਨੇਤਾ ਨੇ ਅਪਣੇ ਘਰ ਦੇ ਨਜ਼ਦੀਕ ਪਾਰਕ ਵਿਚ ਖੁਦ ਨੂੰ ਫਾਂਸੀ ਲਗਾ ਲਈ। ਮ੍ਰਿਤਕ ਦੀ ਪਛਾਣ ਪੱਛਮੀ ਦਿੱਲੀ ਦੇ ਸਾਬਕਾ ਮੀਤ ਪ੍ਰਧਾਨ ਜੀਐਸ ਬਾਵਾ ਦੇ ਰੂਪ ਵਿਚ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰੇਲੂ ਕਾਰਨਾਂ ਕਰਕੇ ਇਹ ਕਦਮ ਚੁੱਕਿਆ ਹੈ, ਲੇਕਿਨ ਪੁਲਿਸ ਅਤੇ ਪਾਰਟੀ ਨੇਤਾ ਫਿਲਹਾਲ ਇਸ ਮਾਮਲੇ ’ਤੇ ਕੁਝ ਵੀ ਬੋਲਣ ਤੋਂ ਬਚਦੇ ਦਿਖੇ। 58 ਸਾਲਾ ਜੀਐਸ ਬਾਵਾ ਪੱਛਮੀ ਦਿੱਲੀ ਦੇ ਫਤਿਹ ਨਗਰ ਦੇ ਰਹਿਣ ਵਾਲੇ ਸੀ। ਇਹ ਘਟਨਾ ਸੋਮਵਾਰ ਸ਼ਾਮ ਦੀ ਹੈ ਜਦ ਉਥੋਂ ਲੰਘ ਰਹੇ Îਇੱਕ ਵਿਅਕਤੀ ਨੇ ਜੀਐਸ ਬਾਵਾ ਨੂੰ ਗਰਿੱਲ ਨਾਲ ਲਟਕਦੇ ਦੇਖਿਆ। ਇਹ ਪਾਰਕ ਦਿੱਲੀ ਦੇ ਸੁਭਾਸ਼ ਨਗਰ ਇਲਾਕੇ ਵਿਚ ਸਥਿਤ ਹੈ। ਇਸ ਤੋਂ ਬਾਅਦ 6 ਵਜੇ ਦੇ ਆਸ ਪਾਸ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਛਾਣ ਭਾਜਪਾ ਨੇਤਾ ਜੀਐਸ ਬਾਵਾ ਦੇ ਰੂਪ ਵਿਚ ਕੀਤੀ। ਪੁਲਿਸ ਨੇ ਕਿਹਾ ਕਿ ਮ੍ਰਿਤਕ ਦੇ ਕੋਲ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਨੇਤਾਵਾਂ ਨੇ ਜੀਐਸ ਬਾਵਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

Video Ad
Video Ad