ਦਿੱਲੀ ਹਾਈ ਕੋਰਟ ਨੇ 24 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੀ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਇਕ ਔਰਤ ਨੂੰ ਉਸ ਦੇ 24 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਮੈਡੀਕਲ ਰਿਪੋਰਟ ‘ਚ ਭਰੂਣ ਦੇ ਕਈ ਖ਼ਾਮੀਆਂ ਨਾਲ ਪੀੜਤ ਹੋਣ ਦੀ ਗੱਲ ਕਹੀ ਗਈ ਹੈ।

Video Ad

ਜੱਜ ਪ੍ਰਤਿਭਾ ਐਮ. ਸਿੰਘ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਮੈਡੀਕਲ ਰਿਪੋਰਟ ਅਨੁਸਾਰ ਜਨਾਨੀ ਨੂੰ ਗਰਭਪਾਤ ਦੌਰਾਨ ਵੀ ਜ਼ੋਖਮ ਹੋ ਸਕਦਾ ਹੈ, ਕਿਉਂਕਿ ਉਹ ਦਿਲ ਦੀ ਮਰੀਜ਼ ਹੈ ਅਤੇ ਉਸ ਨੂੰ ਖ਼ੂਨ ਪਤਲਾ ਕਰਨ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਮਨਜ਼ੂਰੀ ਦੇਣ ਤੋਂ ਪਹਿਲਾਂ ਜੱਜ ਸਿੰਘ ਨੇ ਔਰਤ ਦੇ ਪਤੀ ਨਾਲ ਵੀ ਗੱਲ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹ ਗਰਭਪਾਤ ਦੌਰਾਨ ਦੇ ਜ਼ੋਖਮ ਨੂੰ ਸਮਝਦੇ ਹਨ।

ਇਸ ਤੋਂ ਬਾਅਦ ਕੋਰਟ ਨੇ ਔਰਤ ਨੂੰ ਡਾਕਟਰੀ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ। ਔਰਤ ਨੇ ਮਾਰਚ ਦੇ ਅੰਤਮ ਹਫ਼ਤੇ ‘ਚ ਕੋਰਟ ਤੋਂ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ। ਉਸ ਨੇ ਆਪਣੀ ਮੈਡੀਕਲ ਜਾਂਚ ‘ਚ ਭਰੂਣ ਦੇ ਫੇਸ਼ੀਅਲ ਹੈਮਰੇਜ ਅਤੇ ਹਾਈਡਰੋਸੀਫੇਲਸ ਨਾਲ ਪੀੜਤ ਹੋਣ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਔਰਤ ਦਾ ਪ੍ਰੀਖਣ ਕਰ ਕੇ ਗਰਭਪਾਤ ਦੇ ਸਬੰਧ ‘ਚ ਰਿਪੋਰਟ ਦੇਣ ਲਈ ਏਮਜ਼ ਦੇ ਡਾਕਟਰਾਂ ਸਮੇਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ।

ਬੋਰਡ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਗਰਭਪਾਤ ਦੀ ਪ੍ਰਕਿਰਿਆ ‘ਚ ਔਰਤ ਨੂੰ ਖ਼ਤਰਾ ਹੋ ਸਕਦਾ ਹੈ, ਕਿਉਂਕਿ ਉਹ ਦਿਲ ਦੀ ਮਰੀਜ਼ ਹੈ ਪਰ ਭਰੂਣ ਦੇ ਕਈ ਖ਼ਾਮੀਆਂ ਨਾਲ ਪੀੜਤ ਹੋਣ ਕਾਰਨ ਗਰਭਪਾਤ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

Video Ad