ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਭਾਰਤ 139ਵੇਂ ਨੰਬਰ ‘ਤੇ

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਸੀ, ਜਿਸ ਦਾ ਕਹਿਰ ਭਾਰਤ ‘ਚ ਹੁਣ ਦੁਬਾਰਾ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ। ਵੱਡੇ ਤੋਂ ਵੱਡੇ ਦੇਸ਼ ਅਰਸ਼ ਤੋਂ ਫਰਸ਼ ‘ਤੇ ਆ ਗਏ। ਵੱਧ ਰਹੀ ਬੇਰੁਜ਼ਗਾਰੀ ਅਤੇ ਬਿਮਾਰੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹੀ, ਪਰ ਮੁਸ਼ਕਲਾਂ ਦੇ ਬਾਵਜੂਦ, ਬਹੁਤ ਸਾਰੇ ਦੇਸ਼ਾਂ ‘ਚ ਲੋਕਾਂ ਦਾ ਹੌਸਲਾ ਨਹੀਂ ਟੁੱਟਿਆ।
ਯੂਰਪੀਅਨ ਦੇਸ਼ ਫਿਨਲੈਂਡ ਉਨ੍ਹਾਂ ਵਿਚੋਂ ਇਕ ਹੈ। ਫਿਨਲੈਂਡ ਸੰਯੁਕਤ ਰਾਸ਼ਟਰ ਦੀ ਵਰਲਡ ਹੈਪੀਨੇਸ ਰਿਪੋਰਟ ‘ਚ ਲਗਾਤਾਰ ਚੌਥੀ ਵਾਰ ਵਿਸ਼ਵ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ। ਡੈਨਮਾਰਕ ਵਰਲਡ ਹੈਪੀਨੇਸੀ ਰਿਪੋਰਟ ਵਿਚ ਦੂਜੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਸਵਿਟਜ਼ਰਲੈਂਡ ਅਤੇ ਆਈਸਲੈਂਡ ਹੈ। ਨੀਦਰਲੈਂਡ ਪੰਜਵੇਂ ਨੰਬਰ ‘ਤੇ ਹੈ। ਇਸ ਰਿਪੋਰਟ ‘ਚ ਥਾਂ ਬਣਾਉਣ ਵਾਲੇ ਟਾਪ-10 ਦੇਸ਼ਾਂ ਵਿਚੋਂ ਨਿਊਜ਼ੀਲੈਂਡ ਇਕਲੌਤਾ ਗ਼ੈਰ-ਯੂਰਪੀਅਨ ਦੇਸ਼ ਹੈ। ਇਸ ਤੋਂ ਇਲਾਵਾ ਬ੍ਰਿਟੇਨ 13ਵੇਂ ਪਾਇਦਾਨ ਤੋਂ ਡਿੱਗ ਕੇ 17ਵੇਂ ਨੰਬਰ ‘ਤੇ ਆ ਗਿਆ ਹੈ।
ਵਰਲਡ ਹੈਪੀਨੇਸ ਰਿਪੋਰਟ ‘ਚ 149 ਦੇਸ਼ਾਂ ਦੀ ਸੂਚੀ ‘ਚ ਭਾਰਤ 139ਵੇਂ ਨੰਬਰ ‘ਤੇ ਹੈ। ਪਿਛਲੇ ਸਾਲ 156 ਦੇਸ਼ਾਂ ਦੀ ਸੂਚੀ ‘ਚ ਭਾਰਤ 144ਵੇਂ ਨੰਬਰ ‘ਤੇ ਸੀ। ਰਿਪੋਰਟ ਦੇ ਅਨੁਸਾਰ ਬੁਰੂੰਡੀ, ਯਮਨ, ਤਨਜ਼ਾਨੀਆ, ਹੈਤੀ, ਮਾਲਾਵੀ, ਲੈਸੋਥੋ, ਬੋਤਸਵਾਨਾ, ਰਵਾਂਡਾ, ਜ਼ਿੰਬਾਬਵੇ ਅਤੇ ਅਫ਼ਗਾਨਿਸਤਾਨ ਭਾਰਤ ਨਾਲੋਂ ਘੱਟ ਖੁਸ਼ਹਾਲ ਦੇਸ਼ ਹਨ। ਇਸੇ ਤਰ੍ਹਾਂ ਗੁਆਂਢੀ ਦੇਸ਼ ਚੀਨ ਪਿਛਲੇ ਸਾਲ ਸੂਚੀ ‘ਚ 94ਵੇਂ ਨੰਬਰ ‘ਤੇ ਸੀ ਜੋ ਹੁਣ 19ਵੇਂ ਨੰਬਰ ‘ਤੇ ਆ ਗਿਆ ਹੈ। ਨੇਪਾਲ 87ਵੇਂ, ਬੰਗਲਾਦੇਸ਼ 101, ਪਾਕਿਸਤਾਨ 105, ਮਿਆਂਮਾਰ 126 ਅਤੇ ਸ੍ਰੀਲੰਕਾ 129 ਵੇਂ ਨੰਬਰ ‘ਤੇ ਹੈ।

Video Ad
Video Ad