ਦੁਨੀਆ ’ਚ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਵਿਚ ਆਸਟ੍ਰੀਆ ਦਾ ਵਿਆਨਾ ਪਹਿਲੇ ਨੰਬਰ ’ਤੇ

ਕੈਲਗਰੀ ਤੀਜੇ, ਵੈਨਕੂਵਰ ਪੰਜਵੇਂ ਤੇ ਟੋਰਾਂਟੋ ਅੱਠਵੇਂ ਨੰਬਰ ’ਤੇ
ਵਿਆਨਾ, 24 ਜੂਨ, ਹ.ਬ. : ਦੁਨੀਆ ’ਚ ਰਹਿਣ ਲਈ ਸਭ ਤੋਂ ਵਧੀਆ ਸ਼ਹਿਰਾਂ ’ਚ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ। 140 ਸ਼ਹਿਰਾਂ ਦੀ ਇਸ ਸੂਚੀ ’ਚ ਦਿੱਲੀ 112ਵੇਂ ਸਥਾਨ ’ਤੇ ਰਹੀ, ਜਦਕਿ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੇ ਵੱਡਾ ਉਲਟਫੇਰ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਆਨਾ ਦਾ ਇਹ ਸਥਾਨ ਆਕਲੈਂਡ ਨੇ ਕੋਰੋਨਾ ਮਹਾਂਮਾਰੀ ਕਾਰਨ ਖੋਹ ਲਿਆ ਸੀ। ਸੂਚੀ ’ਚ ਮੁੰਬਈ 117ਵੇਂ ਸਥਾਨ ’ਤੇ ਹੈ। ਦ ਇਕਨਾਮਿਸਟ ਮੈਗਜ਼ੀਨ ਦੁਆਰਾ ਜਾਰੀ ਸਾਲਾਨਾ ਗਲੋਬਲ ਲਾਈਵਬਿਲਟੀ ਇੰਡੈਕਸ ਵਿੱਚ, ਆਕਲੈਂਡ ਇਸ ਸਾਲ 34ਵੇਂ ਨੰਬਰ ’ਤੇ ਆ ਗਿਆ ਹੈ, ਜਦੋਂ ਕਿ ਵਿਆਨਾ ਨੇ ਆਪਣਾ ਸਥਾਨ ਮੁੜ ਹਾਸਲ ਕਰ ਲਿਆ ਹੈ। ਇਸ ਸੂਚੀ ਵਿੱਚ ਸ਼ਹਿਰਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਸਥਿਰਤਾ, ਅਪਰਾਧ, ਸਿੱਖਿਆ ਤੱਕ ਪਹੁੰਚ ਅਤੇ ਸਿਹਤ ਸੰਭਾਲ ਸਮੇਤ ਕਈ ਕਾਰਕਾਂ ਦੇ ਆਧਾਰ ’ਤੇ ਦਰਜਾ ਦਿੱਤਾ ਗਿਆ ਹੈ।

Video Ad
Video Ad