
ਮੈਕਸਿਕੋ ਵਿਚ ਮੌਂਕੀਪੌਕਸ ਦੇ 60 ਮਾਮਲਿਆਂ ਦੀ ਪੁਸ਼ਟੀ
ਨਿਊਯਾਰਕ, 27 ਜੁਲਾਈ, ਹ.ਬ. : ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਮੌਂਕੀਪੌਕਸ ਦਾ ਡਰ ਵਧਦਾ ਜਾ ਰਿਹਾ ਹੈ। ਅਮਰੀਕਾ ਵਿੱਚ ਨਿਊਯਾਰਕ ਵਿੱਚ ਸਭ ਤੋਂ ਵੱਧ ਮਰੀਜ਼ ਹਨ। ਵਧਦੀ ਦਹਿਸ਼ਤ ਨੂੰ ਦੇਖਦੇ ਹੋਏ ਨਿਊਯਾਰਕ ਦੇ ਹੈਲਥ ਕਮਿਸ਼ਨਰ ਨੇ ਵਿਸ਼ਵ ਸਿਹਤ ਸੰਗਠਨ ਤੋਂ ਇਸ ਵਾਇਰਸ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ। ਡਬਲਯੂਐਚਓ ਮੁਤਾਬਕ ਮੌਂਕੀਪੌਕਸ ਹੁਣ ਤੱਕ 75 ਦੇਸ਼ਾਂ ਵਿੱਚ ਦਸਤਕ ਦੇ ਚੁੱਕਾ ਹੈ। ਦੁਨੀਆ ਭਰ ਵਿੱਚ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਨੂੰ ਪਾਰ ਕਰ ਗਈ ਹੈ। ਡਬਲਿਊਐਚਓ ਨੇ ਹਾਲ ਹੀ ਵਿੱਚ ਮੌਂਕੀਪੌਕਸ ਦੇ ਕਾਰਨ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਐਲਾਨ ਕੀਤੀ ਹੈ। ਦਰਅਸਲ, ਨਿਊਯਾਰਕ ਵਿੱਚ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1,092 ਹੋ ਗਈ ਹੈ।