Home ਦੁਨੀਆ ਦੁਨੀਆ ਨੂੰ ਮਹਾਮਾਰੀ ਤੋਂ ਉਭਰਨ ਵਿਚ ਲੱਗੇਗਾ ਅਜੇ ਹੋਰ ਸਮਾਂ : ਡਬਲਿਊਐਚਓ

ਦੁਨੀਆ ਨੂੰ ਮਹਾਮਾਰੀ ਤੋਂ ਉਭਰਨ ਵਿਚ ਲੱਗੇਗਾ ਅਜੇ ਹੋਰ ਸਮਾਂ : ਡਬਲਿਊਐਚਓ

0
ਦੁਨੀਆ ਨੂੰ ਮਹਾਮਾਰੀ ਤੋਂ ਉਭਰਨ ਵਿਚ ਲੱਗੇਗਾ ਅਜੇ ਹੋਰ ਸਮਾਂ : ਡਬਲਿਊਐਚਓ

ਨਵੀਂ ਦਿੱਲੀ, 5 ਅਪ੍ਰੈਲ, ਹ.ਬ. : ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ ਟੈਡਰੋਸ ਨੇ ਕਿਹਾ ਕਿ ਜੇਕਰ ਗ਼ਰੀਬ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਸਮੇਂ ’ਤੇ ਅਤੇ ਸਹੀ ਮਾਤਰਾ ਵਿਚ ਨਹੀਂ ਮਿਲੇਗੀ ਤਾਂ ਇਸ ਜਾਨ ਲੇਵਾ ਬਿਮਾਰੀ ਨੂੰ ਖਤਮ ਕਰਨ ਵਿਚ ਨਾ ਸਿਰਫ ਦਿੱਕਤ ਆਵੇਗੀ ਬਲਕਿ ਇਸ ਵਿਚ ਜ਼ਿਆਦਾ ਦੇਰੀ ਵੀ ਹੋਵੇਗੀ। ਵਿਸ਼ਵ ਸਿਹਤ ਦਿਵਸ ਤੋਂ ਦੋ ਦਿਨ ਪਹਿਲਾਂ ਕੀਤੇ ਗਏ ਟਵੀਟ ਵਿਚ ਉਨ੍ਹਾਂ ਨੇ ਵੈਕਸੀਨ ਦੀ ਹਰ ਦੇਸ਼ ਵਿਚ ਜ਼ਰੂਰਤ ਅਤੇ ਇਸ ਦੀ ਉਪਲਬਧਤਾ ’ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਵੈਕਸੀਨ ਦੀ ਸਪਲਾਈ ਅਤੇ ਇਸ ਦੀ ਡਿਸਟਰੀਬਿਊਸ਼ਨ ਨੂੰ ਲੈ ਕੇ ਕਾਫੀ ਸਾਰੀ ਸਮੱਸਿਆਵਾਂ ਅਤੇ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਚ ਇੱਕ ਵੱਡਾ ਕਾਰਨ ਸਰਹੱਦਾਂ ’ਤੇ ਲੱਗੀ ਰੋਕ ਹੈ। ਮੌਜੂਦਾ ਸਮੇਂ ਵਿਚ ਮਹਾਮਾਰੀ ਨੂੰ ਦੇਖਦੇ ਹੋਏ ਵੈਕਸੀਨ ਦੀ ਸਪਲਾਈ ਹਰ ਦੇਸ਼ ਦੇ ਲਈ ਰਾਸ਼ਟਰਹਿਤ ਹੈ। ਅੱਜ ਜਦ ਕਿ ਸਾਰਾ ਵਿਸ਼ਵ ਇੱਕ ਦੂਜੇ ਨਾਲ ਜੁੜਿਆ ਹੈ ਤਾਂ ਮੱਧ ਅਤੇ ਘੱਟ ਆਮਦਨ ਵਾਲੇ ਦੇਸ਼ ਵੈਕਸੀਨ ਦੀ ਸਪਲਾਈ ਤੋਂ ਕਾਫੀ ਦੂਰ ਹਨ। ਜੇਕਰ ਅਜਿਹਾ ਹੀ ਰਿਹਾ ਤਾਂ ਦੁਨੀਆ ਨੂੰ ਕੋਰੋਨਾ ਬਿਮਾਰੀ ਤੋਂ ਬਚਣ ਵਿਚ ਵੱਡਾ ਸਮਾਂ ਲੱਗ ਸਕਦੈ। ਇੱਕ ਹੋਰ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਅਜ਼ਰਬੇਜ਼ਾਨ ਦੇ ਰਾਸ਼ਟਰਪਤੀ ਨੂੰ ਕੋਵਿਡ 19 ਵੈਕਸੀਨ ਦੇ ਲਈ ਵਿੱਤੀ ਮਦਦ ਦੇਣ ਦੇ ਲਈ ਧੰਨਵਾਦ ਕੀਤਾ ਸੀ। ਵਿਸ਼ਵ ਸਿਹਤ ਸੰਗਠਨ ਅਜਰਬੇਜ਼ਾਨ ਨੂੰ ਕੋਵੈਕਸ ਵੈਕਸੀਨ ਦੀ ਜਲਦ ਸਪਲਾਈ ਨੂੰ ਪ੍ਰਤੀਬੱਧ ਹੈ। ਮੁਮਕਿਨ ਹੈ ਕਿ ਅਗਲੇ ਕੁਝ ਦਿਨਾਂ ਵਿਚ ਉਥੇ ਸਪਲਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੈਕਸੀਨ ਇਕਵਿਟੀ ਦਾ ਮਜ਼ਬੂਤ ਸਮਰਥਕ ਹੈ।