ਦੁਨੀਆ ਭਰ ’ਚ 5 ’ਚੋਂ 1 ਬੱਚੇ ਨੂੰ ਨਹੀਂ ਮਿਲ ਰਿਹਾ ਲੋੜੀਂਦਾ ਪਾਣੀ : ਯੂਨੀਸੇਫ਼

ਨਿਊਯਾਰਕ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੂਰੀ ਦੁਨੀਆ ਵਿੱਚ ਪਾਣੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਸਭ ਤੋਂ ਵੱਧ ਸ਼ਿਕਾਰ ਬੱਚੇ ਹੋ ਰਹੇ ਹਨਉਂ ਯੂਨੀਸੇਫ਼ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 5 ਵਿੱਚੋਂ 1 ਬੱਚੇ ਨੂੰ ਉਸ ਦੀ ਲੋੜ ਅਨੁਸਾਰ ਪੀਣ ਦਾ ਪਾਣੀ ਉਪਲੱਬਧ ਨਹੀਂ ਹੈ।
ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ 4.5 ਕਰੋੜ ਬੱਚੇ ਅਜਿਹੀਆਂ ਥਾਵਾਂ ’ਤੇ ਰਹਿ ਰਹੇ ਹਨ, ਜਿੱਥੇ ਪਾਣੀ ਦੀ ਕਾਫ਼ੀ ਸਮੱਸਿਆ ਹੈ। ਇਹੀ ਨਹੀਂ ਵਿਸ਼ਵ ਪੱਧਰ ’ਤੇ 1.42 ਅਰਬ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਉਪਲੱਬਧ ਨਹੀਂ ਹੈ।
ਰਿਪੋਰਟ ਮੁਤਾਬਕ 80 ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਜਿਹੀਆਂ ਥਾਵਾਂ ’ਤੇ ਰਹਿ ਰਹੇ ਹਨ? ਜਿੱਥੇ ਉਹ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨਉਂ ਪੂਰਬੀ ਅਤੇ ਦੱਖਣੀ ਅਫਰੀਕਾ ਦੇ ਅੱਧੇ ਤੋਂ ਵੱਧ ਬੱਚਿਆਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਛਮੀ ਅਤੇ ਮੱਧ ਅਫ਼ਰੀਕਾ ਵਿੱਚ ਇਹ ਅੰਕੜਾ ਲੜੀਵਾਰ 31 ਅਤੇ 25 ਫੀਸਦੀ ਦਾ ਹੈ, ਜਦਕਿ ਮੱਧ ਏਸ਼ੀਆ ਵਿੱਚ ਇਹ ਸਥਿਤੀ 23 ਫੀਸਦੀ ਬੱਚਿਆਂ ਦੀ ਹੈ। ਰਿਪੋਰਟ ਵਿੱਚ 37 ਹੌਟਸਪੌਟ ਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਨ੍ਹਾਂ ਥਾਵਾਂ ’ਤੇ ਜਲ ਸੰਕਟ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਇਨ੍ਹਾਂ ਮੁਲਕਾਂ ਵਿੱਚ ਅਫ਼ਗਾਨਿਸਤਾਨ, ਪਾਕਿਸਤਾਨ, ਹੈਤੀ, ਇਥੋਪੀਆ, ਤੰਜਾਨੀਆ, ਯਮਨ, ਕੀਨੀਆ, ਬੁਰਕੀਨਾ ਫਾਸੋ, ਸੂਡਾਨ ਆਦਿ ਦੇਸ਼ ਸ਼ਾਮਲ ਹਨ।
ਯੂਨੀਸੇਫ਼ ਦੀ ਕਾਰਜਕਾਰੀ ਡਾਇਰਕੈਟਰ ਹੇਨਰਿਟਾ ਫੋਰ ਦਾ ਕਹਿਣਾ ਹੈ ਕਿ ਪਾਣੀ ਦਾ ਸੰਕਟ ਇਕਦਮ ਨਹੀਂ ਆਇਆ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਕਲਾਈਮੇਟ ਚੇਂਜ ਨੇ ਇਸ ਨੂੰ ਭਿਆਨਕ ਬਣਾ ਦਿੱਤਾ। ਜਦੋਂ ਕਾਲ ਨੇ ਫੂਡ ਸਪਲਾਈ ’ਤੇ ਮਾੜਾ ਅਸਰ ਪਾਇਆ ਤਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣ ਲੱਗੇ। ਜਦੋਂ ਹੜ੍ਹ ਆਇਆ ਤਾਂ ਬੱਚੇ ਪਾਣੀ ਦੀ ਘਾਟ ਵਾਲੇ ਰੋਗਾਂ ਨਾਲ ਘਿਰ ਗਏ। ਉੱਥੇ ਹੀ ਹੁਣ ਪਾਣੀ ਦੇ ਸਰੋਤ ਘੱਟ ਹੋ ਗਏ ਤਾਂ ਬਹੁਤ ਸਾਰੇ ਬੱਚਿਆਂ ਨੂੰ ਇੰਨਾ ਪਾਣੀ ਨਹੀਂ ਮਿਲ ਰਿਹਾ, ਜਿੰਨੇ ਨਾਲ ਉਹ ਆਪਣੇ ਹੱਥ ਧੋ ਸਕਣ ਤੇ ਰੋਗਾਂ ਤੋਂ ਬਚ ਸਕਣ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਪਾਣੀ ਦੀ ਮੰਗ ਲਗਾਤਾਰ ਵਧ ਰਹੀ ਹੈ, ਜਦਕਿ ਪਾਣੀ ਦੇ ਸਰੋਤ ਲਗਾਤਾਰ ਘਟ ਰਹੇ ਹਨ। ਇਸ ਤੋਂ ਇਲਾਵਾ ਜਨਸੰਖਿਆ ਦਾ ਲਗਾਤਾਰ ਵਧਣ, ਸ਼ਹਿਰੀਕਰਨ, ਪਾਣੀ ਦੀ ਦੁਰਵਰਤੋਂ ਅਤੇ ਮਾੜੇ ਪ੍ਰਬੰਧ, ਜਲਵਾਯੂ ਤਬਦੀਲੀ (ਕਲਾਈਮੇਟ ਚੇਂਜ) ਅਤੇ ਮੌਸਮੀ ਤਬਦੀਲੀਆਂ ਨੇ ਉਪਲੱਬਧ ਪਾਣੀ ਦੀ ਮਾਤਰਾ ਘਟਾ ਦਿੱਤੀ ਹੈ।
ਯੂਨੀਸੇਫ਼ ਦੀ ਰਿਪੋਰਟ ਵਿੱਚ ਇਹ ਚੇਤਾਵਨੀ ਦਿੱਤੀ ਗਈ ਹੈ ਕਿ 2040 ਤੱਕ 4 ਵਿੱਚੋਂ ਇੱਕ ਬੱਚਾ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰੇਗਾ। ਰਿਪੋਰਟ ਮੁਤਾਬਕ ਭਾਰਤ ਵਿੱਚ 9.14 ਕਰੋੜ ਬੱਚੇ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਵ ਬੱਚਿਆਂ ਦੀ ਕੁੱਲ ਆਬਾਦੀ ਦੇ 20 ਫੀਸਦ ਬੱਚੇ ਇਸ ਸਮੱਸਿਆ ਨਾਲ ਜੂਝ ਰਹੇ ਹਨ।

Video Ad
Video Ad