ਦੁਬਈ ਤੋਂ ਸੂਟੇਕਸ ਦੇ ਪਹੀਆਂ ’ਚ ਲੁਕਾ ਕੇ ਸੋਨਾ ਲਿਆਉਣ ਵਾਲਾ ਯਾਤਰੀ ਅੰਮ੍ਰਿਤਸਰ ਏਅਰਪੋਰਟ ’ਤੇ ਗ੍ਰਿਫਤਾਰ

ਅੰਮ੍ਰਿਤਸਰ, 18 ਮਾਰਚ, ਹ.ਬ. : ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਦੁਬਈ ਤੋਂ ਬੁਧਵਾਰ ਨੂੰ ਪੁੱਜੇ ਇੱਕ ਯਾਤਰੀ ਕੋਲੋਂ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ 186 ਗਰਾਮ ਸੋਨਾ ਬਰਾਮਦ ਕੀਤਾ ਹੈ। ਯਾਤਰੀ ਕਸਟਮ ਅਧਿਕਾਰੀਆਂ ਨੂੰ ਝਕਾਨੀ ਦੇਣ ਲਈ ਦੁਬਈ ਤੋਂ ਸੋਨਾ ਅਪਣੇ ਦੋਵੇਂ ਸੂਟਕੇਸ ਦੇ ਪਹੀਆਂ ਅੰਦਰ ਲੁਕਾ ਕੇ ਲਿਆਇਆ ਸੀ। ਕਸਟਮ ਕਮਿਸ਼ਨਰ ਏਐਸ ਰੰਗਾ ਦੇ Îਨਿਰਦੇਸ਼ਾਂ ਤੋਂ ਬਾਅਦ ਮੁਲਜ਼ਮ ਯਾਤਰੀ ਦੇ ਖ਼ਿਲਾਫ਼ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਬੁਧਵਾਰ ਨੂੰ ਦੁਬਈ ਤੋਂ Îਇੰਡੀਗੋ ਏਅਰਲਾਈਂਸ ਦੀ ਫਲਾਈਟ ਨੇ ਏਅਰਪੋਰਟ ’ਤੇ ਲੈਂਡ ਕੀਤਾ। ਏਅਰ ਇੰਟੈਲੀਜੈਂਸ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਯਾਤਰੀ ਸੋਨਾ ਲੁਕਾ ਕੇ ਲਿਆ ਰਿਹਾ ਹੈ। ਅਧਿਕਾਰੀਆਂ ਨੇ ਸਾਰੇ ਯਾਤਰੀਆਂ ਦੇ ਸਮਾਨ ਦੀ ਸਕੈਨਿੰਗ ਕੀਤੀ ਲੇਕਿਨ ਕੁਝ ਹੱਥ ਨਹੀਂ ਲੱਗਾ।
ਇਸ ਦੌਰਾਨ ਇੱਕ ਯਾਤਰੀ ਦੇ ਚਿਹਰੇ ਦੇ ਹਾਵ-ਭਾਵ ਦੇਖਣ ਤੋ ਬਾਅਦ ਉਸ ਕੋਲੋਂ ਸੋਨੇ ਦੇ ਬਾਰੇ ਵਿਚ ਪੁਛਿਆ, ਲੇਕਿਨ ਉਸ ਨੇ ਸੋਨਾ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਯਾਤਰੀ ਦੇ ਸਮਾਨ ਦੀ ਵਾਰ ਵਾਰ ਸਕੈਨਿੰਗ ਕੀਤੀ ਤਾਂ ਦੋਵੇਂ ਸੂਟਕੇਸ ਦੇ ਪਹੀਆਂ ਅੰਦਰ ਕੁਝ ਮੈਟਲ ਹੋਣ ਦੇ ਸੰਕੇਤ ਮਿਲੇ। ਅਧਿਕਾਰੀਆਂ ਨੇ ਯਾਤਰੀ ਦੇ ਦੋਵੇਂ ਸੂਟੇਕਸ ਦੇ ਪਹੀਏ ਕੱਢਣ ਤੋਂ ਬਾਅਦ ਉਸ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿਚੋਂ 186 ਗਰਾਮ ਸੋਨਾ ਮਿਲਿਆ। ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿਚ ਲੈ ਕੇ ਯਾਤਰੀ ਖ਼ਿਲਾਫ਼ ਕਸਟਮ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Video Ad
Video Ad