ਫਿਲਮਾਂ ਕਿਸੇ ਵੀ ਭਾਸ਼ਾ ਵਿੱਚ ਹੋਣ ਉਹ ਭਾਰਤ ਦੀ ਸੰਸਕ੍ਰਿਤੀ,ਕਲਾ, ਸੱਭਿਅਤਾ, ਇਤਿਹਾਸ, ਵਿਰਸੇ ਅਤੇ ਜੀਵਨ ਵਿਵਹਾਰ ਨੂੰ ਬਾਖੂਬੀ ਪੇਸ਼ ਕਰਦੀਆਂ ਹਨ। ਇਤਿਹਾਸ ਤੋਂ ਲੈਕੇ ਵਰਤਮਾਨ ਅਤੇ ਭਵਿੱਖ ਤੱਕ ਫਿਲਮਾਂ ਨੇ ਹੋਂਦ ਬਣਾ ਲਈ ਹੈ। ਫਿਲਮਾਂ ਭਵਿੱਖ ਨੂੰ ਦਰਸਾਉਂਦੇ ਹੋਏ ਮੁਹਾਰਤ ਹਾਸਿਲ ਕਰਦੀਆਂ ਦਿਖ ਰਹੀਆਂ ਹਨ।
ਲੰਮੀ ਸਮੇਂ ਤੋਂ ਅੰਗਰੇਜ਼ ਹਕੂਮਤ ਦੇ ਗੁਲਾਮ ਰਹੇ ਭਾਰਤ ਨੇ ਅਨੇਕ ਅਜ਼ਾਦੀ ਸੰਗਰਾਮ ਦੇਖੇ, ਦੇਸ਼ ਭਗਤਾਂ ਨੇ ਵਧ ਚੜ੍ਹ ਕੇ ਅਜ਼ਾਦੀ ਦੇ ਮਹਾਂਸੰਗ੍ਰਾਮ ਵਿੱਚ ਹਿੱਸਾ ਲੈਂਦੇ ਹੋਏ ਕੁਰਬਾਨੀਆਂ ਦਿੱਤੀਆਂ,ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ ਜਿਸ ਦੀ ਬਦੌਲਤ ਅੱਜ ਅਸੀਂ ਅਜ਼ਾਦ ਹਵਾ ਵਿੱਚ ਸਾਂਹ ਲੈਂਦੇ ਹੋਏ ਨਿਰੰਤਰ ਵਿਕਾਸ ਦੀਆਂ ਪੌੜੀਆਂ ਚੜ੍ਹ ਰਹੇ ਹਾਂ।
ਅਜਿਹੀਆਂ ਬਹੁਤ ਸਾਰੀਆਂ ਭਾਰਤੀ ਫ਼ਿਲਮਾਂ ਹਨ ਜਿਹਨਾਂ ਨੇ ਦੇਸ਼ ਭਗਤੀ ਦਾ ਜਜ਼ਬਾ ਜਗਾਇਆ।ਇਹ ਕਦੇ ਪੁਰਾਣੀਆਂ ਨਹੀਂ ਹੋਈਆਂ,ਜੇਕਰ ਅਸੀਂ ਇਹਨਾਂ ਨੂੰ ਅਜੋਕੀ ਨੌਜਵਾਨ ਪੀੜ੍ਹੀ ਵੀ ਦੇਖ ਲਵੇ ਤਾਂ ਉਹਨਾਂ ਦਾ ਵੀ ਦੇਸ਼ ਭਗਤਾਂ ਦੀਆਂ ਕੁਰਬਾਨੀ ਅੱਗੇ ਸਿਰ ਝੁਕਾ ਜਾਵੇਗਾ।
ਕ੍ਰਾਂਤੀ -1981 ਵਿੱਚ ਆਈ ਫਿਲਮ ਕ੍ਰਾਂਤੀ ਅੰਗਰੇਜ਼ੀ ਰਾਜ਼ ਵਿੱਚ ਭਾਰਤੀ ਸੈਨਿਕਾਂ ਅਤੇ ਦੇਸ਼ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਪੇਸ਼ ਕਰਦੀ ਹੈ।ਇਹ ਇੱਕ ਇਤਿਹਾਸਕ ਫ਼ਿਲਮ ਸਾਬਿਤ ਹੋਈ।ਇਸ ਨੂੰ ਮਨੋਜ਼ ਕੁਮਾਰ ਦੁਆਰਾ ਡਾਇਰੈਕਟ ਕੀਤਾ ਗਿਆ ਅਤੇ ਇਸ ਵਿੱਚ ਮੁੱਖ ਭੂਮਿਕਾ ਦਿਲੀਪ ਕੁਮਾਰ, ਮਨੋਜ ਕੁਮਾਰ, ਸ਼ਸ਼ੀ ਕਪੂਰ,ਸ਼ਤਰੂਘਨ ਸਿਨਹਾ,ਹੇਮਾ ਮਾਲਿਨੀ ਨੇ ਨਿਭਾਈ ਸੀ। ਭਾਰਤੀ ਸੈਨਿਕਾਂ ਅਤੇ ਅਜ਼ਾਦੀ ਘੁਲਾਟੀਆ ਦੇ ਜੀਵਨ ਪੰਧ ਨੂੰ ਫ਼ਿਲਮ ਵਿੱਚ ਦਰਸਾਇਆ ਗਿਆ ਹੈ।ਇਹ ਫਿਲਮ ਹਿੱਟ ਰਹੀ।
ਕਰਮਾ1986- ਮੇਰਾ ਕਰਮਾਂ ਤੂੰ, ਮੇਰਾ ਧਰਮਾਂ ਤੂੰ
ਤੇਰਾ ਸਭ ਕੁਛ ਮੈਂ,ਮੇਰਾ ਸਭ ਕੁਛ ਤੂੰ।
ਦਿਲ ਦਿਆ ਹੈ ਜਾਨ ਭੀ ਦੇਂਗੇ ਇਹ ਵਤਨ ਤੇਰੇ ਲਈਏ। ਇਹ ਗੀਤ ਦੀ ਸਤਰਾਂ 1986 ਵਿੱਚ ਰਿਲੀਜ਼ ਹੋਈ ਫ਼ਿਲਮਾਂ ਕਰਮਾ ਦੀਆਂ ਹਨ।ਇੱਕ ਜਾਂਬਾਜ਼ ਪੁਲਿਸ ਕਮਿਸ਼ਨਰ ਦਾ ਰੋਲ ਦਿਲੀਪ ਕੁਮਾਰ ਨੇ ਨਿਭਾਇਆ। ਉਹਨਾਂ ਦੇ ਨਾਲ ਅਨਿਲ ਕਪੂਰ ਅਤੇ ਜੈਕੀ ਸ਼ਰਾਫ਼ ਅਤੇ ਮੁੱਖ ਵਿਲਿਨ ਦਾ ਕਿਰਦਾਰ ਅਨੁਪਮ ਖੇਰ ਨੇ ਨਿਭਾਇਆ।
ਬਾੱਡਰ- ਸ਼ੰਦੇਸੇ ਆਤੇ ਹੈਂ ਸ਼ੰਦੇਸੇ ਜਾਤੇ ਹੈਂ ਕਿ ਘਰ ਅਬ ਆਉਗੇ,ਕਿ ਘਰ ਅਬ ਆਉਗੇ।
ਜੇ ਪੀ ਦੱਤਾ ਦੁਆਰਾ ਹਿੰਦੁਸਤਾਨ ਪਾਕਿਸਤਾਨ ਦੀ 1971 ਦੀ ਜੰਗ ਤੇ ਬਣਾਈ ਫਿਲਮ ਵਿੱਚ ਮੁੱਖ ਰੋਲ ਵਿੱਚ ਸਨੀ ਦਿਉਲ,ਸੁਨੀਲ ਸ਼ੈੱਟੀ,ਜੈਕੀ ਸ਼ਰਾਫ, ਅਕਸ਼ੇ ਖੰਨਾਂ ਨੇ ਨਿਭਾਈ।ਇਹ ਫ਼ਿਲਮ 13 ਅਪ੍ਰੈਲ 1997 ਨੂੰ ਰਿਲੀਜ਼ ਹੋਈ।
ਮਾਂ ਤੁਝੇ ਸਲਾਮ- ਇਸ ਫ਼ਿਲਮ ਵਿੱਚ ਪਾਕਿਸਤਾਨ ਦੁਆਰਾ ਕਸ਼ਮੀਰ ਨੂੰ ਹਥਿਆਉਣ ਲਈ ਕੀਤੀਆਂ ਜਾ ਰਹੀਆਂ ਜੰਗਬੰਦੀ ਦੀਆਂ ਉਲੰਘਣਾ ਅਤੇ ਸਾਜ਼ਿਸ਼ਾਂ ਨੂੰ ਦਿਖਾਇਆ ਗਿਆ ਹੈ।ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਸਨੀ ਦਿਉਲ,ਤੱਬੂ, ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਨੇ ਨਿਭਾਇਆ।
ਇੰਡੀਅਨ – ਵਤਨ ਵਾਲੋਂ ਵਤਨ ਨਾ ਵੇਚ ਦੇਣਾ
ਯਹ ਮਿੱਟੀ ਯਹ ਗਗਨ ਨਾ ਵੇਚ ਦੇਣਾ
ਸ਼ਹੀਦੋਂ ਨੇ ਜਾਣ ਦੀ ਹੈ ਦੇਸ਼ ਕੇ ਵਾਸਤੇ
ਸਨੀ ਦਿਉਲ, ਸ਼ਿਲਪਾ ਸ਼ੈਟੀ,ਓਮ ਪੁਰੀ,ਰਾਜ ਬੱਬਰ ਦੀ ਇਹ ਫ਼ਿਲਮ ਬੌਕਸ ਆਫਿਸ ਤੇ ਹਿੱਟ ਰਹੀ।15 ਅਗਸਤ ਅਤੇ 26 ਜਨਵਰੀ ਦੇ ਦਿਹਾੜੇ ਤੇ ਚੱਲਣ ਵਾਲੀਆਂ ਫ਼ਿਲਮਾਂ ਵਿੱਚੋਂ ਇਹ ਫ਼ਿਲਮ ਪਹਿਲੇ ਨੰਬਰ ਤੇ ਹੈ।
ਸ਼ਹੀਦ 1931- ਇਹ ਫ਼ਿਲਮ 2002 ਰਿਲੀਜ਼ ਹੋਈ
ਇਹ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਦੇਸ਼ ਲਈ ਕੀਤੀਆਂ ਕੁਰਬਾਨੀ ਅਤੇ ਝੱਲੇ ਤਸੀਹਿਆਂ ਨੂੰ ਪੇਸ਼ ਕਰਦੀ ਹੈ।ਇਸ ਫ਼ਿਲਮ ਵਿੱਚ ਸਨੀ ਦਿਉਲ ਅਤੇ ਬੌਬੀ ਦਿਓਲ ਨੇ ਮੁੱਖ ਭੂਮਿਕਾ ਨਿਭਾਈ।
ਦੀ ਲੇਜੇਂਡ ਆਫ ਭਗਤ ਸਿੰਘ – ਇਹ ਫ਼ਿਲਮ ਵੀ 2002 ਵਿੱਚ ਰਿਲੀਜ਼ ਹੋਈ ਜਿਸ ਵਿਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਜੀਵਨ ਅਤੇ ਸ਼ਹੀਦੀਆਂ ਨੂੰ ਫ਼ਿਲਮਾਇਆ ਗਿਆ ਹੈ।
ਐੱਲ ਓ ਸੀ ਕਾਰਗਿਲ – 1999 ਦੀ ਕਾਰਗਿਲ ਯੁੱਧ ਬਣੀ ਇਸ ਫਿਲਮ ਵਿਚ ਮੁੱਖ ਕਿਰਦਾਰ ਸੰਜੇ ਦੱਤ, ਅਜ਼ੇ ਦੇਵਗਨ ਅਤੇ ਅਭਿਸ਼ੇਕ ਬੱਚਨ ਨੇ ਨਿਭਾਏ।
ਰੰਗ ਦੇ ਬਸੰਤੀ – 2006 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿਚ ਮੁੱਖ ਭੂਮਿਕਾ ਅਮੀਰ ਖ਼ਾਨ,ਸੋਹਾ ਅਲੀ ਖਾਨ,ਆਰ ਮਾਧਵਨ ਨੇ ਨਿਭਾਈ।
ਇਸੇ ਲੜੀ ਤਹਿਤ ਚੱਕ ਦੇ ਇੰਡੀਆ, ਊਧਮ,ਨੀਰਜਾ, ਪ੍ਰਦੇਸ਼, ਕੇਸਰੀ, ਸ਼ੇਰਸ਼ਾਹ ਅਤੇ ਉੜੀ ਵਰਗੀਆਂ ਫ਼ਿਲਮਾਂ ਰਿਲੀਜ਼ ਹੋਈਆਂ।
ਇਹ ਲੜੀ ਇਸ ਤਰ੍ਹਾਂ ਇਸ ਤਰ੍ਹਾਂ ਅੱਗੇ ਦੀ ਅੱਗੇ ਵਧ ਰਹੀ ਹੈ। ਹਰ ਰੋਜ਼ ਦੇਸ਼ ਭਗਤੀ ਤੇ ਫਿਲਮਾਂ ਨੂੰ ਬਣਾਇਆ ਅਤੇ ਦਿਖਾਇਆ ਜਾ ਰਿਹਾ।ਹਿੰਦੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਵਿੱਚ ਵੀ ਫਿਲਮਾਂ ਨੂੰ ਬਣਾਇਆ ਜਾ ਰਿਹਾ ਹੈ। ਦੇਸ਼ ਭਗਤੀ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਤੱਕ ਦੇਸ਼ਭਗਤੀ ਦੀ ਗਥਾਂਵਾ ਪਹੁੰਚਾਉਣ ਵਿੱਚ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਭਵਿੱਖ ਵਿੱਚ ਵੀ ਫਿਲਮ ਇੰਡਸਟਰੀ ਤੋਂ ਅਜਿਹੀਆਂ ਫਿਲਮਾਂ ਦੀ ਆਸ ਕੀਤੀ ਜਾਂਦੀ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969