ਦੋਸਤ ਦੇ ਨਾਲ ਮਿਲ ਕੇ ਮਾਂ ਨੇ ਧੀ ਦੇ ਪ੍ਰੇਮੀ ਨੂੰ ਮੌਤ ਦੇ ਘਾਟ ਉਤਾਰਿਆ

ਮਾਨਸਾ, 23 ਸਤੰਬਰ, ਹ.ਬ. : ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿੱਚ ਖੇਤ ਦੀ ਮੋਟਰ ਤੋਂ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਪੁਲਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਕਤਲ ਦਾ ਕਾਰਨ ਧੀ ਦਾ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ। ਮਾਂ ਨੇ ਆਪਣੇ ਦੋਸਤ ਅਤੇ ਉਸ ਦੇ ਸਾਥੀ ਨਾਲ ਮਿਲ ਕੇ ਆਪਣੀ ਧੀ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਕਪਤਾਨ ਡਾ: ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਰੁਕਸਾਨਾ ਨੇ 21 ਸਤੰਬਰ ਨੂੰ ਥਾਣਾ ਸਦਰ ਬੁਢਲਾਡਾ ਦੇ ਇੰਚਾਰਜ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਪੁੱਤਰ ਰਹਿਮਾਨ ਖਾਨ ਉਰਫ ਅਰਮਾਨ ਖਾਨ (20) ਨੂੰ ਉਸਦੇ ਹੀ ਪਿੰਡ ਦੇ ਜੀਵਨ ਸਿੰਘ, ਬਲਕਰਨ ਸਿੰਘ ਅਤੇ ਅਮਨਦੀਪ ਕੌਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਡੀਐਸਪੀ ਬੁਢਲਾਡਾ ਅਮਰਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨਦੀਪ ਕੌਰ ਆਪਣੀ ਧੀ ਨਾਲ ਸਬੰਧਾਂ ਕਾਰਨ ਰਹਿਮਾਨ ਖਾਨ ਨੂੰ ਮਾਰਨਾ ਚਾਹੁੰਦੀ ਸੀ। ਇਸ ਤੋਂ ਇਲਾਵਾ ਅਮਨਦੀਪ ਕੌਰ ਦਾ ਜੀਵਨ ਸਿੰਘ ਨਾਲ ਵੀ ਸਬੰਧ ਸੀ। ਉਹ ਆਪਣੇ ਪਤੀ ਦਾ ਚੋਰੀ ਕੀਤਾ ਮੋਬਾਈਲ ਕਤਲ ਵਾਲੀ ਥਾਂ ’ਤੇ ਸੁੱਟ ਕੇ ਉਸ ਨੂੰ ਇਸ ਮਾਮਲੇ ’ਚ ਫਸਾਉਣਾ ਚਾਹੁੰਦੀ ਸੀ।

Video Ad
Video Ad