Home ਤਾਜ਼ਾ ਖਬਰਾਂ ਦੋ ਭਾਰਤੀਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਦੇ ਸ਼ਖ਼ਸ ਨੂੰ ਹੋਈ ਸਜ਼ਾ

ਦੋ ਭਾਰਤੀਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਦੇ ਸ਼ਖ਼ਸ ਨੂੰ ਹੋਈ ਸਜ਼ਾ

0
ਦੋ ਭਾਰਤੀਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਦੇ ਸ਼ਖ਼ਸ ਨੂੰ ਹੋਈ ਸਜ਼ਾ

ਸਿੰਗਾਪੁਰ, 29 ਜੁਲਾਈ, ਹ.ਬ. : ਸਿੰਗਾਪੁਰ ਦੇ ਇਕ ਵਿਅਕਤੀ ਨੂੰ ਕਰੀਬ ਇਕ ਸਾਲ ਪਹਿਲਾਂ ਦੇਸ਼ ਵਿਚ ਇਕ ਉਸਾਰੀ ਵਾਲੀ ਥਾਂ ’ਤੇ ਕੰਮ ਕਰਨ ਵਾਲੇ ਦੋ ਭਾਰਤੀਆਂ ਦਾ ਅਪਮਾਨ ਕਰਨ ਦੇ ਦੋਸ਼ ਵਿਚ ਇਕ ਹਫਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 1,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਭਰਨਾ ਹੋਵੇਗਾ। ਸਿੰਗਾਪੁਰ ਦੇ 56 ਸਾਲਾ ਲੀ ਪੋ ਕੀਆਨ ਨੇ ਪਿਛਲੇ ਸਾਲ 12 ਜੁਲਾਈ ਨੂੰ ਦੋ ਭਾਰਤੀਆਂ ਰਤਨਸਿੰਘਮ ਜਾਤੀਸਨ ਅਤੇ ਕ੍ਰਿਸ਼ਨਨ ਕਾਰਤੀਕੇਅਨ ਦਾ ਅਪਮਾਨ ਕੀਤਾ ਸੀ। ਉਨ੍ਹਾਂ ਆਪਣੇ ਬਚਾਅ ਵਿੱਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਸੰਵਿਧਾਨਕ ਅਧਿਕਾਰ ਹੈ। ਇਸ ’ਤੇ ਡਿਪਟੀ ਸਰਕਾਰੀ ਵਕੀਲ ਸੀਨ ਟੇਹ ਨੇ ਕਿਹਾ, ‘ਉਸ ਦੇ ਕੇਸ ਬਾਰੇ ਦੋਸ਼ੀ ਦੀ ਤਰਫੋਂ ਜੋ ਪੱਖ ਰੱਖਿਆ ਜਾ ਰਿਹਾ ਹੈ ਉਹ ਸਹੀ ਨਹੀਂ ਹੈ।’ ਕਿਆਨ ਨੇ ਇੱਥੋਂ ਤੱਕ ਕਿਹਾ ਕਿ ਵਿਦੇਸ਼ੀਆਂ ਕਾਰਨ ਭੀੜ ਵਧ ਰਹੀ ਹੈ। ਉਸ ਨੇ ਇਹ ਸਭ ਕੁਝ ਬਿਨਾਂ ਮਾਸਕ ਪਹਿਨੇ ਕਿਹਾ। ਤੁਹਾਨੂੰ ਦੱਸ ਦੇਈਏ ਕਿ ਸਿੰਗਾਪੁਰ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕਾਮੇ ਉਸਾਰੀ ਖੇਤਰ ਵਿੱਚ ਕੰਮ ਕਰਨ ਜਾਂਦੇ ਹਨ।