ਦੋ ਭੈਣਾਂ ਦਾ ਕਤਲ ਕਰਨ ਵਾਲਾ ਸਰਪੰਚ ਦਾ ਪੁੱਤ ਪੁਲਿਸ ਵਲੋਂ ਗ੍ਰਿਫਤਾਰ

ਮੋਗਾ, 20 ਮਾਰਚ, ਹ.ਬ. : ਅਮਨਦੀਪ ਕੌਰ ਦਸ਼ਮੇਸ਼ ਕਾਲਜ ਡਗਰੂ ਵਿਚ ਪੇਪਰ ਦੇਣ ਗਈ ਸੀ ਅਤੇ ਭੈਣ ਕਮਲਪ੍ਰੀਤ ਕੌਰ ਵੀ ਉਸ ਦੇ ਨਾਲੀ ਸੀ। ਜਦ ਪੇਪਰ ਦੇਣ ਤੋਂ ਬਾਅਦ ਦੋਵੇਂ ਕੁੜੀਆਂ ਅਪਣੇ ਪਿੰਡ ਪਰਤ ਰਹੀਆ ਸੀ ਤਾਂ ਮੁਲਜ਼ਮ ਗੁਰਵੀਰ ਸਿੰਘ ਉਨ੍ਹਾਂ ਮਿਲਿਆ ਅਤੇ ਦੋਵਾਂ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਬਾਘਾਪੁਰਾਣਾ ਵੱਲ ਲੈ ਗਿਆ। ਰਸਤੇ ਵਿਚ ਕਿਸੇ ਗੱਲ ’ਤੇ ਬਹਿਸ ਹੋਣ ਤੇ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਪਿੰਡ ਮਾਣੂੰਕੇ ਪੁੱਜਣ ’ਤੇ ਮੁਲਜ਼ਮ ਨੇ ਕੁੜੀਆਂ ’ਤੇ ਪੰਜ ਗੋਲੀਆਂ ਚਲਾਈਆਂ ਜੋ ਗਰਦਨ ਅਤੇ ਸਿਰ ’ਤੇ ਲੱਗੀ। ਇਸ ਕਾਰਨ Îਇੱਕ ਲੜਕੀ ਦੀ ਮੌਤ ਹੋ ਗਈ ਤੇ ਦੂਜੀ ਦੀ ਹਸਪਤਾਲ ਵਿਚ ਮੌਤ ਹੋ ਗਈ। ਮੋਗਾ ਪੁਲਿਸ ਨੇ ਮੁਲਜ਼ਮ ਨੂੰ ਅਲਟੋ ਕਾਰ ਅਤੇ ਰਿਵਾਲਵਰ ਸਣੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਸਰਪੰਚ ਦਾ ਪੁੱਤਰ ਹੈ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਵਿਚ ਅਸਫਲ ਰਹੇ ਹਨ। ਪਾਰਟੀ ਨੇ ਮੁੱਖ ਮੰਤਰੀ ਕੋਲੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦ ਸੂਬੇ ਵਿਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ।

Video Ad
Video Ad