ਧਨੌਲਾ ਦੇ ਪਿੰਡ ਭੂਰੇ ਵਿਚ ਪਤਨੀ ਦਾ ਕੁਹਾੜੀ ਮਾਰ ਕੇ ਕੀਤਾ ਕਤਲ

ਬਰਨਾਲਾ, 11 ਮਾਰਚ, ਹ.ਬ. : ਪੰਜਾਬ ਦੇ ਬਰਨਾਲਾ ਸਥਿਤ ਧਨੌਲਾ ਦੇ ਪਿੰਡ ਭੂਰੇ ਵਿਚ ਇੱਕ ਵਿਅਕਤੀ ਨੇ ਅਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਧਨੌਲਾ ਦੇ ਐਸਅਚਓ ਇੰਸਪੈਕਟਰ ਵਿਜੇ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਹਰਪ੍ਰੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਰਨਾਲਾ ਵਿਚ ਰਖਵਾ ਦਿੱਤਾ।
ਦੱਸਿਆ ਜਾ ਰਿਹਾ ਕਿ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਟੱਲੀ ਸੀ। ਉਸ ਦੀ ਪਤਨੀ ਬਿਮਾਰ ਸੀ ਅਤੇ ਘਟਨਾ ਦੇ ਸਮੇਂ ਉਹ ਘਰ ’ਤੇ ਸੁੱਤੀ ਪਈ ਸੀ। ਇਸੇ ਦੌਰਾਨ ਉਸ ਨੇ ਪਤਨੀ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਮ੍ਰਿਤਕਾ ਹਰਪ੍ਰੀਤ ਕੌਰ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਪਤੀ ਜਗਬੀਰ ਸਿੰਘ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੇ ਕਾਰਨ ਉਸ ਦੀ ਭੈਣ ਹਰਪ੍ਰੀਤ ਕੌਰ ਦੇ ਨਾਲ ਅਕਸਰ ਝਗੜਾ ਕਰਦਾ ਸੀ।
ਜਦੋਂ ਜਗਬੀਰ ਸਿੰਘ ਨਸ਼ੇ ਵਿਚ ਟੱਲੀ ਹੋ ਕੇ ਘਰ ਪੁੱਜਿਆ ਤਾਂ ਉਸ ਦੀ ਭੈਣ ਬਿਮਾਰ ਹੋਣ ਦੇ ਚਲਦਿਆਂ ਬਿਸਤਰੇ ’ਤੇ ਸੌਂ ਰਹੀ ਸੀ। ਜਗਬੀਰ ਨੇ ਨਸ਼ੇ ਦੀ ਹਾਲਤ ਵਿਚ ਕੁਹਾੜੀ ਨਾਲ ਉਸ ਦੀ ਭੈਣ ਹਰਪ੍ਰੀਤ ਕੌਰ ਦੇ ਸਿਰ ’ਤ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਉਸ ਦੀ ਭੈਣ ਵੀ ਉਸ ਨੂੰ ਇਕੱਲਾ ਛੱਡ ਕੇ ਚਲੀ ਗਈ। ਪੁਲਿਸ ਨੇ ਵਕੀਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸ਼ਰਾਬੀ ਪਤੀ ਜਗਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Video Ad
Video Ad