Home ਤਾਜ਼ਾ ਖਬਰਾਂ ਧਮਾਕੇ ਮਾਮਲੇ ਸਬੰਧੀ ਐਨਆਈਏ ਤੇ ਐਨਐਸਜੀ ਵਲੋਂ ਜਾਂਚ ਸ਼ੁਰੂ

ਧਮਾਕੇ ਮਾਮਲੇ ਸਬੰਧੀ ਐਨਆਈਏ ਤੇ ਐਨਐਸਜੀ ਵਲੋਂ ਜਾਂਚ ਸ਼ੁਰੂ

0

ਅੰਮ੍ਰਿਤਸਰ, 9 ਮਈ, ਹ.ਬ. : ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ’ਤੇ 32 ਘੰਟਿਆਂ ਵਿਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਅਤੇ ਐਨਐਸਜੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਐਨਆਈਏ ਅਤੇ ਐਨਐਸਜੀ ਦੀ ਟੀਮ ਅੰਮ੍ਰਿਤਸਰ ਪਹੁੰਚੀ। ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸੀਨ ਰੀਕ੍ਰਿਏਟ ਕੀਤਾ ਅਤੇ ਪੂਰੇ ਏਰੀਏ ਦਾ ਮੁਆਇਨਾ ਵੀ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੌਕਸ ਰਹੀਆਂ। ਹੈਰੀਟੇਜ ਰੋਡ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਪੁਲਿਸ ਅਜੇ ਤੱਕ ਕਾਰਨਾਂ ਤੱਕ ਨਹੀਂ ਪਹੁੰਚ ਸਕੀ ਹੈ। ਪੁਲਿਸ ਅੱਤਵਾਦੀ ਹਮਲੇ, ਸ਼ਰਾਰਤ ਜਾਂ ਨਿੱਜੀ ਕਾਰਨ ਤਿੰਨੋਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਐਨ.ਆਈ.ਏ ਅਤੇ ਐਨਐਸਜੀ ਦੇ ਦਾਖਲ ਹੋਣ ਨਾਲ ਅੱਤਵਾਦੀ ਮਾਡਿਊਲ ਹੋਣ ਦੀ ਸੰਭਾਵਨਾ ਜ਼ਿਆਦਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਐਨਆਈਏ ਅਤੇ ਐਨਐਸਜੀ ਦੀ ਟੀਮ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।