
ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਲ 2020 ਤੋਂ ਲੈ ਕੇ ਹੁਣ ਤਕ ਜੰਮੂ-ਕਸ਼ਮੀਰ ‘ਚ ਵੱਖ-ਵੱਖ ਮੁਹਿੰਮਾਂ ‘ਚ 226 ਅੱਤਵਾਦੀ ਮਾਰੇ ਗਏ ਹਨ ਅਤੇ 296 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ ਕਿ ਸੂਬੇ ‘ਚ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਸੰਵਿਧਾਨਿਕ ਧਾਰਾ-370 ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਾਫ਼ੀ ਗਿਰਾਵਟ ਆਈ ਹੈ। ਹਾਲਾਂਕਿ ਇਹ ਅਜੇ ਪੂਰੀ ਤਰ੍ਹਾਂ ਨਹੀਂ ਰੁਕਿਆ ਹੈ। ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਦੀਆਂ ਘਟਨਾਵਾਂ ਪਹਿਲਾਂ ਦੇ ਮੁਕਾਬਲੇ 10 ਫ਼ੀਸਦ ਰਹਿ ਗਈਆਂ ਹਨ।
ਕੁਲਦੀਪ ਸਿੰਘ ਸੀਆਰਪੀਐਫ਼ ਦੀ 82ਵੀਂ ਵਰ੍ਹੇਗੰਢ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੀਆਰਪੀਐਫ਼ ਜੰਮੂ-ਕਸ਼ਮੀਰ ‘ਚ ਫ਼ੌਜ ਅਤੇ ਸੂਬਾ ਪੁਲਿਸ ਨਾਲ ਤਾਲਮੇਲ ‘ਚ ਕੰਮ ਕਰ ਰਹੀ ਹੈ। ਸਾਲ 2020 ‘ਚ 215 ਅਤੇ ਇਸ ਸਾਲ ਹੁਣ ਤਕ 11 ਅੱਤਵਾਦੀ ਮਾਰੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤੁਲਨਾ ‘ਚ ਅੱਜ ਪੱਥਰਬਾਜ਼ੀ ਦੀਆਂ ਘਟਨਾਵਾਂ ਲਗਭਗ 10 ਫ਼ੀਸਦੀ ਰਹਿ ਗਈਆਂ ਹਨ। ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 2020 ਤੋਂ ਵੱਖ-ਵੱਖ ਆਪਰੇਸ਼ਨਾਂ ‘ਚ 226 ਅੱਤਵਾਦੀ ਮਾਰੇ ਗਏ ਅਤੇ 296 ਨੂੰ ਫੜਿਆ ਗਿਆ। ਇਨ੍ਹਾਂ ‘ਚ 215 ਅੱਤਵਾਦੀ 2020 ‘ਚ ਮਾਰੇ ਗਏ, ਜਦਕਿ 11 ਅੱਤਵਾਦੀ ਇਸ ਸਾਲ ਮਾਰੇ ਗਏ। ਵੱਖ-ਵੱਖ ਕਾਰਵਾਈਆਂ ‘ਚ 378 ਹਥਿਆਰ ਅਤੇ 41 ਆਈਈਡੀ ਬਰਾਮਦ ਹੋਏ ਹਨ। ਇਸ ਮਿਆਦ ‘ਚ ਐਨਕਾਊਂਟਰ ‘ਤੇ ਹਮਲੇ ਦੀਆਂ 275 ਘਟਨਾਵਾਂ ਹੋਈਆਂ ਹਨ।