Home ਤਾਜ਼ਾ ਖਬਰਾਂ ਧੋਖਾਧੜੀ ਨਾਲ ਵਿਆਹ ਦਾ ਸਰਟੀਫਿਕੇਟ ਬਣਾਉਣ ਵਾਲੇ ਆਸਟ੍ਰੇਲੀਆ ਦੇ ਹਰਵਿੰਦਰ ’ਤੇ ਪਰਚਾ ਦਰਜ

ਧੋਖਾਧੜੀ ਨਾਲ ਵਿਆਹ ਦਾ ਸਰਟੀਫਿਕੇਟ ਬਣਾਉਣ ਵਾਲੇ ਆਸਟ੍ਰੇਲੀਆ ਦੇ ਹਰਵਿੰਦਰ ’ਤੇ ਪਰਚਾ ਦਰਜ

0
ਧੋਖਾਧੜੀ ਨਾਲ ਵਿਆਹ ਦਾ ਸਰਟੀਫਿਕੇਟ ਬਣਾਉਣ ਵਾਲੇ ਆਸਟ੍ਰੇਲੀਆ ਦੇ ਹਰਵਿੰਦਰ ’ਤੇ ਪਰਚਾ ਦਰਜ

ਜਲੰਧਰ, 3 ਅਗਸਤ, ਹ.ਬ. : ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦੇ ਸਰਟੀਫਿਕੇਟ ’ਤੇ ਮਿਤੀ ਬਦਲ ਕੇ ਵਿਆਹ ਦਾ ਸਰਟੀਫਿਕੇਟ ਬਣਾਉਣ ਵਾਲੇ ਆਸਟ੍ਰੇਲੀਆ ਰਹਿੰਦੇ ਵਿਅਕਤੀ ਖਿਲਾਫ ਥਾਣਾ ਦਾਖਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਏਐਸਆਈ ਹਮੀਰ ਸਿੰਘ ਅਨੁਸਾਰ ਪਿੰਡ ਦਾਖਾ ਦੀ ਰਹਿਣ ਵਾਲੀ ਗਗਨਵੀਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2017 ਵਿੱਚ ਹਰਵਿੰਦਰ ਸਿੰਘ ਤੂਰ ਵਾਸੀ ਪਿੰਡ ਪੁਡੈਣ ਨਾਲ ਹੋਇਆ ਸੀ। ਹਰਵਿੰਦਰ 2019 ’ਚ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਗਿਆ ਸੀ। ਗਗਨਵੀਰ ਨੇ ਦੱਸਿਆ ਕਿ 2019 ’ਚ ਉਸ ਨੇ ਬੇਟੇ ਨੂੰ ਜਨਮ ਦਿੱਤਾ। 2019 ਨੂੰ ਪਤੀ ਹਰਵਿੰਦਰ ਭਾਰਤ ਆਇਆ ਅਤੇ ਰਜਿਸਟਰਾਰ ਮੈਰਿਜ ਦਫ਼ਤਰ ਸਿੱਧਵਾਂ ਬੇਟ ਵਿਖੇ ਹਾਜ਼ਰ ਹੋ ਕੇ ਗੁਰਦੁਆਰਾ ਸਾਹਿਬ ਵੱਲੋਂ ਜਾਰੀ ਆਨੰਦ ਕਾਰਜ ਦੇ ਪਹਿਲੇ ਸਰਟੀਫਿਕੇਟ ’ਤੇ ਮਿਤੀ ਬਦਲ ਕੇ ਅਤੇ ਗਵਾਹਾਂ ਨੂੰ ਪੇਸ਼ ਕਰਕੇ ਵਿਆਹ ਦੀ ਰਜਿਸਟਰੇਸ਼ਨ ਕਰਵਾਈ। ਕੁਝ ਸਮੇਂ ਬਾਅਦ ਉਹ ਵਿਦੇਸ਼ ਚਲਾ ਗਿਆ। ਫਿਰ ਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ ਅਤੇ ਉਸ ਨੇ ਆਪਣੇ ਪਤੀ ਵੱਲੋਂ ਗਲਤ ਵਿਆਹ ਕਰਵਾਉਣ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ ਥਾਣਾ ਦਾਖਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।